...ਤਾਂ ਇਸ ਕਰਕੇ ਵੱਡੇ ਸਕੈਂਡਲ ਤੋਂ ਬਚੀ ਰਹੀ ਕੈਪਟਨ ਦੀ ਸਰਕਾਰ

Sunday, May 30, 2021 - 01:29 PM (IST)

ਜਲੰਧਰ (ਧਵਨ)–ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਜੇ ਵਿਰੋਧੀ ਧਿਰ ਦੇ ਹੱਥ ਕੋਈ ਵੱਡਾ ਸਕੈਂਡਲ ਨਹੀਂ ਲੱਗਾ ਹੈ ਤਾਂ ਉਸ ਦਾ ਸਿਹਰਾ ਮੁੱਖ ਮੰਤਰੀ ਦੇ ਨਜ਼ਦੀਕੀ ਅਫ਼ਸਰਾਂ ਨੂੰ ਹੀ ਜਾਂਦਾ ਹੈ, ਜਿਨ੍ਹਾਂ ਨੇ ਕਦੇ ਵੀ ਗਲਤ ਫਾਈਲਾਂ ਨੂੰ ਕਲੀਅਰੈਂਸ ਨਹੀਂ ਦਿੱਤੀ। ਨਹੀਂ ਤਾਂ ਹੁਣ ਤੱਕ ਕਾਂਗਰਸ ਸਰਕਾਰ ਦੀ ਬਦਨਾਮੀ ਵੀ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵਾਂਗ ਹੋ ਗਈ ਹੁੰਦੀ। ਮੁੱਖ ਮੰਤਰੀ ਨੇ ਜੇ ਆਪਣੇ ਨਾਲ ਕੁਝ ਅਫ਼ਸਰਾਂ ਨੂੰ ਲਗਾਇਆ ਹੋਇਆ ਹੈ ਤਾਂ ਉਨ੍ਹਾਂ ਦੇ ਅਕਸ ’ਤੇ ਕੋਈ ਵੀ ਸ਼ੱਕ ਨਹੀਂ ਕਰ ਸਕਦਾ ਹੈ। ਅਜਿਹੇ ਅਫ਼ਸਰਾਂ ’ਤੇ ਕੁਝ ਲੋਕਾਂ ਵੱਲੋਂ ਉਂਗਲੀਆਂ ਚੁੱਕਣਾ ਨੈਤਿਕ ਪੱਖੋਂ ਸਹੀ ਨਹੀਂ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਨਵਜੋਤ ਸਿੰਘ ਸਿੱਧੂ ਨੇ ਮੁੜ ਕੀਤਾ ਟਵੀਟ, ਆਖੀ ਇਹ ਗੱਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਉਨ੍ਹਾਂ ਦੀ ਸਰਕਾਰ ਇਸ ਸਮੇਂ ਮਜ਼ਬੂਤੀ ਨਾਲ ਵਿਰੋਧੀ ਧਿਰ ਦਾ ਸਾਹਮਣਾ ਕਰ ਰਹੀ ਹੈ ਤਾਂ ਉਸ ’ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 4 ਸਾਲਾਂ ’ਚ ਕਿਸੇ ਦੇ ਵੀ ਗਲਤ ਕੰਮ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ। ਸੂਤਰਾਂ ਨੇ ਦੱਸਿਆ ਕਿ ਜੇ ਇਕ-ਦੋ ਮੰਤਰੀਆਂ ਦੀ ਮੁੱਖ ਮੰਤਰੀ ਦੇ ਨਜ਼ਦੀਕੀ ਅਫ਼ਸਰਾਂ ਪ੍ਰਤੀ ਨਾਰਾਜ਼ਗੀ ਹੈ ਤਾਂ ਉਹ ਇਸ ਗੱਲ ਨੂੰ ਲੈ ਕੇ ਜ਼ਿਆਦਾ ਹੈ ਕਿ ਉਨ੍ਹਾਂ ਦੇ ਮਹਿਕਮੇ ਨਾਲ ਸਬੰਧਤ ਫਾਈਲਾਂ ਨੂੰ ਕਲੀਅਰੈਂਸ ਨਹੀਂ ਮਿਲੀ ਹੈ। ਇਸ ਗੱਲ ਦਾ ਗਿਆਨ ਚੰਗੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੈ।

PunjabKesari

ਇਹ ਵੀ ਪੜ੍ਹੋ: ਦੁੱਖ਼ਦਾਈ ਖ਼ਬਰ: ਸਤਲੁਜ ਦਰਿਆ ’ਚ ਨਹਾਉਣ ਗਏ ਬਲਾਚੌਰ ਦੇ 4 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

ਮੁੱਖ ਮੰਤਰੀ ਵੀ ਜਾਣਦੇ ਹਨ ਕਿ ਉਨ੍ਹਾਂ ਦੇ ਨਜ਼ਦੀਕੀ ਮੰਤਰੀਆਂ ਨੂੰ ਕਦੇ ਵੀ ਸਹੀ ਕੰਮਾਂ ਲਈ ਰੋਕਿਆ ਨਹੀਂ ਗਿਆ ਹੈ। ਖ਼ੁਦ ਮੁੱਖ ਮੰਤਰੀ ਨੇ ਕਈ ਵਾਰ ਆਪਣੇ ਚੰਗੇ ਮੰਤਰੀਆਂ ਦੀ ਪਿੱਠ ਥਾਪੜੀ ਹੈ। ਕੈਪਟਨ ਅਮਰਿੰਦਰ ਸਿੰਘ ਜੇ ਮਿਸ਼ਨ 2022 ਨੂੰ ਫਤਿਹ ਕਰਨ ਲਈ ਅੱਗੇ ਵਧ ਰਹੇ ਹਨ ਤਾਂ ਉਸ ’ਚ ਸਭ ਤੋਂ ਵੱਡਾ ਯੋਗਦਾਨ ਇਸ ਗੱਲ ਦਾ ਵੀ ਜਾ ਰਿਹਾ ਹੈ ਕਿ ਸਰਕਾਰ ’ਤੇ 4 ਸਾਲਾਂ ’ਚ ਭ੍ਰਿਸ਼ਟਾਚਾਰ ਨੂੰ ਲੈ ਕੇ ਕੋਈ ਗੰਭੀਰ ਦੋਸ਼ ਨਹੀਂ ਲੱਗਾ ਅਤੇ ਨਾ ਹੀ ਕੋਈ ਸਕੈਂਡਲ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਬੀਬੀ ਸੁਰਜੀਤ ਕੌਰ ਕਾਲਕਟ ਦਾ ਦਿਹਾਂਤ

ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਸਿਆਸੀ ਹਮਲਾ ਕਰਨ ਦੀ ਸਥਿਤੀ ’ਚ ਹਨ। ਸਾਬਕਾ ਅਕਾਲੀ ਸਰਕਾਰ ਦੀ ਬਦਨਾਮੀ ਇਸੇ ਗੱਲ ਨੂੰ ਲੈ ਕੇ ਹੁੰਦੀ ਰਹੀ ਹੈ ਕਿ ਉਸ ’ਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਸਿਖ਼ਰ ’ਤੇ ਹੈ। ਜੇ ਇਕ-ਦੋ ਮਾਮਲੇ ਛੱਡ ਦਿੱਤੇ ਜਾਣ ਤਾਂ ਕੈਪਟਨ ਸਰਕਾਰ ’ਤੇ ਕੋਈ ਗੰਭੀਰ ਦੋਸ਼ ਨਹੀਂ ਹੈ।

ਕੈਪਟਨ ਅਮਰਿੰਦਰ ਵੀ ਸੋਨੀਆ ਨੂੰ ਸਾਰੀ ਸੱਚਾਈ ਦੱਸਣਗੇ
ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਸਾਰੀ ਸੱਚਾਈ 3 ਮੈਂਬਰੀ ਕਮੇਟੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਾਹਮਣੇ ਰੱਖਣਗੇ। ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਆਪਣੇ ਨੇੜਲੇ ਅਧਿਕਾਰੀਆਂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਹ ਅਧਿਕਾਰੀ ਅਜਿਹੇ ਹਨ, ਜਿਨ੍ਹਾਂ ’ਤੇ ਦੋਸ਼ ਲਗਾਉਣੇ ਸਹੀ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਲੋੜ ਪੈਣ ’ਤੇ ਸਾਰਾ ਮਾਮਲਾ ਕਾਂਗਰਸ ਲੀਡਰਸ਼ਿਪ ਸਾਹਮਣੇ ਰੱਖ ਦੇਣਗੇ। ਮੁੱਖ ਮੰਤਰੀ ਦੂਜੇ ਪਾਸੇ ਅੱਜ ਵੀ ਆਪਣੇ ਨੇੜਲੇ ਸਾਰੇ ਮੰਤਰੀਆਂ ਨਾਲ ਖੜ੍ਹੇ ਹਨ। ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਜਿਨ੍ਹਾਂ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦਾ ਸੰਕਟ ਦੇ ਸਮੇਂ ਸਾਥ ਦਿੱਤਾ ਸੀ, ਉਹ ਉਨ੍ਹਾਂ ਤੋਂ ਦੂਰ ਨਹੀਂ ਹਨ। ਅਜਿਹੇ ਨੇਤਾਵਾਂ ਨੂੰ ਉਨ੍ਹਾਂ ਨੇ ਚੰਗੇ ਮਹਿਕਮੇ ਵੀ ਸੌਂਪੇ ਹੋਏ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਖ਼ਾਕੀ ਦਾਗਦਾਰ, ASI ਗੈਂਗ ਨਾਲ ਮਿਲ ਕੇ ਚਲਾਉਂਦਾ ਰਿਹਾ ਹਨੀਟ੍ਰੈਪ, ਹੋਇਆ ਖ਼ੁਲਾਸਾ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News