ਕੈਪਟਨ ਤੋਂ ਬਾਅਦ ਹੁਣ ਬਾਜਵਾ ਦੇ ਨਿਸ਼ਾਨੇ ''ਤੇ ਆਏ ਜਾਖੜ, ਕੀਤਾ ਵੱਡਾ ਚੈਲੇਂਜ
Friday, Aug 07, 2020 - 06:34 PM (IST)
ਗੁਰਦਾਸੁਪਰ (ਗੁਰਪ੍ਰੀਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨੇ 'ਤੇ ਆ ਗਏ ਹਨ। ਜਾਖੜ ਨੂੰ ਸ਼ਕੁਨੀ ਮਾਮਾ ਕਹਿੰਦੇ ਹੋਏ ਬਾਜਵਾ ਨੇ ਕਿਹਾ ਕਿ ਜਾਖੜ ਪਾਰਟੀ ਪ੍ਰਧਾਨ ਦਾ ਕੰਮ ਛੱਡ ਕੇ ਦੂਜਿਆਂ ਦੀ ਲੜਾਈ ਕਰਵਾਉਣ ਦਾ ਕੰਮ ਕਰ ਰਹੇ ਹਨ। ਸੁਰੱਖਿਆ ਨੂੰ ਲੈ ਕੇ ਜਾਖੜ ਵਲੋਂ ਲਗਾਏ ਗਏ ਦੋਸ਼ਾਂ 'ਤੇ ਬਾਜਵਾ ਨੇ ਕਿਹਾ ਕਿ ਅੱਤਵਾਦ ਦੇ ਦੌਰ 'ਚ ਬਾਜਵਾ ਅਤੇ ਦੂਲੋ 'ਤੇ ਅੱਤਵਾਦੀ ਹਮਲੇ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਜਾਨਾਂ ਵੀ ਅੱਤਵਾਦੀ ਹਮਲੇ ਵਿਚ ਜਾ ਚੁੱਕੀਆਂ ਹਨ, ਇਸ ਲਈ ਉਨ੍ਹਾਂ ਨੂੰ ਸੁਰੱਖਿਆ ਮਿਲੀ ਹੈ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਦੂਲੋ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ
ਜਾਖੜ ਨੂੰ ਚੈਲੇਂਜ ਕਰਦਿਆਂ ਬਾਜਵਾ ਨੇ ਕਿਹਾ ਕਿ ਬਾਜਵਾ ਅਤੇ ਦੂਜੇ ਸੋਨੀਆ ਗਾਂਧੀ ਕੋਲ ਚੱਲਦੇ ਹਨ ਅਤੇ ਉਥੇ ਦੇਖਦੇ ਹਾਂ ਕਿ ਪਾਰਟੀ ਜਾਖੜ ਨੂੰ ਬਾਹਰ ਦਾ ਰਸਤਾ ਦਿਖਾਉਂਦੀ ਹੈ ਜਾਂ ਫਿਰ ਸਾਨੂੰ ਪਾਰਟੀ 'ਚੋਂ ਬਾਹਰ ਕੱਢਿਆ ਜਾਂਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਤਰਨਤਾਰਨ ਫੇਰੀ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਾਜਵਾ ਅਤੇ ਦੂਲੋ ਦੀ ਆਵਾਜ਼ ਚੁੱਕਣ ਦਾ ਹੀ ਨਤੀਜਾ ਹੈ ਕਿ ਕੁੰਭਕਰਨ ਪੰਜ ਮਹੀਨੇ ਬਾਅਦ ਆਪਣੇ ਮਹਿਲ 'ਚੋਂ ਬਾਹਰ ਨਿਕਲ ਕੇ ਤਰਨਤਾਰਨ ਲੋਕਾਂ ਨੂੰ ਮਿਲਣ ਪਹੁੰਚਿਆ ਹੈ।
ਇਹ ਵੀ ਪੜ੍ਹੋ : ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਨਵ-ਵਿਆਹੀ ਕੁੜੀ, ਅਖੀਰ ਹੱਥੀਂ ਗੱਲ ਲਾ ਲਈ ਮੌਤ