ਕੈਪਟਨ ਦੇ ਪਾਰਟੀ ਦਫ਼ਤਰ ''ਚ ਕੁੜਤਾ-ਪਜਾਮਾ ਪਾ ਕੇ ਪੁੱਜੇ ਚੋਰਾਂ ਨੇ ਕੀਤੀ ਵਾਰਦਾਤ, 3 ਗ੍ਰਿਫ਼ਤਾਰ
Wednesday, Dec 08, 2021 - 12:48 PM (IST)
ਚੰਡੀਗੜ੍ਹ (ਸੁਸ਼ੀਲ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਪਾਰਟੀ ਦਫ਼ਤਰ ਦੇ ਉਦਘਾਟਨ ਸਮੇਂ ਚੋਰਾਂ ਦਾ ਇਕ ਗੈਂਗ 5 ਮਹਿੰਗੇ ਮੋਬਾਇਲ ਫੋਨ ਚੋਰੀ ਕਰਕੇ ਫ਼ਰਾਰ ਹੋ ਗਿਆ। ਕਾਰਕੁੰਨਾਂ ਦੇ ਫੋਨ ਚੋਰੀ ਹੋਣ ਦਾ ਪਤਾ ਲੱਗਦੇ ਹੀ ਖੰਨਾ ਵਾਸੀ ਸ਼ਸ਼ੀ ਵਰਧਨ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਚੋਰੀ ਦਾ ਮਾਮਲਾ ਦਰਜ ਕਰਕੇ ਇਕ ਦੋਸ਼ੀ ਖਰੜ ਵਾਸੀ ਸੰਜੀਵ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਲੁਧਿਆਣਾ ਵਾਸੀ ਸਾਹਿਲ ਅਤੇ ਰਾਜੇਸ਼ ਨੂੰ ਗ੍ਰਿਫ਼ਤਾਰ ਕਰਕੇ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ। ਖਰੜ ਵਾਸੀ ਸ਼ਸ਼ੀ ਵਰਧਨ ਨੇ ਦੱਸਿਆ ਕਿ 6 ਦਸੰਬਰ ਨੂੰ ਸੈਕਟਰ-9 ਸਥਿਤ ਸ਼ੋਅਰੂਮ ਨੰਬਰ-61 'ਚ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਸੀ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਕਾਰਕੁੰਨ ਦਫ਼ਤਰ 'ਚ ਪਹੁੰਚੇ। ਉਦਘਾਟਨ ਤੋਂ ਬਾਅਦ ਕਈ ਕਾਰਕੁੰਨਾਂ ਦੇ ਮੋਬਾਇਲ ਫੋਨ ਚੋਰੀ ਹੋ ਗਏ।
ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਪੁਲਸ ਨੇ ਵੀਡੀਓ ਬਣਾ ਰਹੇ ਨੌਜਵਾਨ ਦੀ ਵੀਡੀਓ ਦੇਖੀ ਤਾਂ ਇਕ ਨੌਜਵਾਨ ਮੋਬਾਇਲ ਚੋਰੀ ਕਰਦੇ ਹੋਏ ਦਿਖਾਈ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਖਰੜ ਵਾਸੀ ਸੰਜੀਵ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਪਨਾਮਾ ਕੁੜਤਾ ਪਜਾਮਾ ਪਾ ਕੇ ਪ੍ਰੋਗਰਾਮ 'ਚ ਆਇਆ ਸੀ ਅਤੇ ਮੋਬਾਇਲ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ। ਪੁਲਸ ਨੇ ਗਿਰੋਹ ਦੇ 2 ਫ਼ਰਾਰ ਮੈਂਬਰਾਂ ਰਾਜੇਸ਼ ਅਤੇ ਸਾਹਿਲ ਨੂੰ ਵੀ ਗ੍ਰਿਫ਼ਤਾਰ ਕਰਕੇ ਚੋਰੀ ਦੇ 5 ਮੋਬਾਇਲ ਫੋਨ ਬਰਾਮਦ ਕਰ ਲਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ