ਟਵਿੱਟਰ ’ਤੇ ਕੈਪਟਨ ਦੀ ਸਰਦਾਰੀ ਨਵਜੋਤ ਸਿੱਧੂ ਪਿੱਛੜੇ, ਫੇਸਬੁੱਕ ’ਤੇ ਸੁਖਬੀਰ ਬਾਦਲ ਦੀ ਬੱਲੇ-ਬੱਲੇ
Friday, Jan 14, 2022 - 06:34 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਅੱਜ ਦੇ ਦੌਰ ’ਚ ਆਮ ਤੋਂ ਲੈ ਕੇ ਖਾਸ ਤੱਕ ਹਰ ਵਿਅਕਤੀ ਸੋਸ਼ਲ ਮੀਡੀਆ ’ਤੇ ਕਿਸੇ ਨਾ ਕਿਸੇ ਰੂਪ ’ਚ ਮੌਜੂਦ ਹੈ। ਚਾਹੇ ਨੇਤਾ ਹੋਣ ਜਾਂ ਐਕਟਰ ਜਾਂ ਫਿਰ ਖਿਡਾਰੀ ਅਤੇ ਹੋਰ ਪ੍ਰਸਿੱਧ ਵਿਅਕਤੀ। ਹਰ ਕੋਈ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਰੱਖਣਾ ਜ਼ਿਆਦਾ ਮੁਫੀਦ ਮੰਨਦਾ ਹੈ। ਪੰਜਾਬ ਦੇ ਨੇਤਾ ਵੀ ਇਸ ਮਾਮਲੇ ’ਚ ਪਿੱਛੇ ਨਹੀਂ ਹਨ। ਕਈ ਨੇਤਾ ਤਾਂ ਅਕਸਰ ਆਪਣੀ ਗੱਲ ਮੀਡੀਆ ਨਾਲ ਕਰਨ ਦੀ ਬਜਾਏ ਸੋਸ਼ਲ ਮੀਡੀਆ ’ਤੇ ਹੀ ਕਰਦੇ ਹਨ।
ਇਹ ਵੀ ਪੜ੍ਹੋ : ਚੋਣ ਜ਼ਾਬਤੇ ਦੌਰਾਨ ਪਟਿਆਲਾ ’ਚ ਵੱਡੀ ਵਾਰਦਾਤ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ
ਇਸੇ ਕੜੀ ’ਚ ਫੇਸਬੁਕ ਅਤੇ ਟਵਿੱਟਰ ਪੰਜਾਬ ਦੇ ਨੇਤਾਵਾਂ ਨੂੰ ਖੂਬ ਰਾਸ ਆ ਰਹੇ ਹਨ। ਇਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਇਹ ਦੱਸਣ ’ਚ ਕਾਫ਼ੀ ਹੈ ਕਿ ਕਿਸ ਦੀ ਕਿੰਨੀ ਧਾਕ ਹੈ। ਨੌਜਵਾਨ ਨੇਤਾ ਹੀ ਨਹੀਂ, ਉਮਰਦਰਾਜ ਦਿੱਗਜ ਵੀ ਸੋਸ਼ਲ ਮੀਡੀਆ ’ਤੇ ਆਪਣੀ ਹਾਜ਼ਰੀ ਦਰਜ ਕਰਾਉਂਦੇ ਰਹਿੰਦੇ ਹਨ। ਕਈ ਨੇਤਾਵਾਂ ਨੇ ਤਾਂ ਇਸ ਲਈ ਬਕਾਇਦਾ ਸੋਸ਼ਲ ਮੀਡੀਆ ਟੀਮ ਤੱਕ ਰੱਖੀ ਹੋਈ ਹੈ, ਜੋ ਕਿਸੇ ਵੀ ਭਖਦੇ ਮਸਲੇ ’ਤੇ ਆਪਣੇ ਨੇਤਾ ਦੇ ਬਿਹਾਫ਼ ’ਤੇ ਤੁਰੰਤ ਟਿੱਪਣੀ ਕਰ ਦਿੰਦੀ ਹੈ।
ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਬਿਕਰਮ ਸਿੰਘ ਮਜੀਠੀਆ
ਮੁੱਖ ਮੰਤਰੀ ਚੰਨੀ ਸੋਸ਼ਲ ਮੀਡੀਆ ’ਤੇ ਪੱਛੜੇ
ਗੱਲ ਜੇਕਰ ਟਵਿੱਟਰ ਦੀ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਟਵਿੱਟਰ ਹੈਂਡਲ 1.1 ਮਿਲੀਅਨ ਫਾਲੋਅਰਜ਼ ਦਾ ਅੰਕੜਾ ਛੂਹ ਚੁੱਕਿਆ ਹੈ। ਟਵਿਟਰ ’ਤੇ ਦੂਜਾ ਸਥਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਹੈ, ਜਿਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 1 ਮਿਲੀਅਨ ਤੋਂ ਵੱਧ ਹੈ। ਟਵਿੱਟਰ ’ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ 5,49,000 ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 4,12,000 ਫਾਲੋਅਰਜ਼ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਮਾਮਲੇ ’ਚ ਸਭ ਤੋਂ ਪਿੱਛੇ ਹਨ। ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਸਿਰਫ਼ 1,68,000 ਹੈ। ਟਵਿੱਟਰ ’ਤੇ ਭਗਵੰਤ ਮਾਨ 246, ਨਵਜੋਤ ਸਿੱਧੂ 148, ਕੈਪਟਨ ਅਮਰਿੰਦਰ 92, ਚਰਨਜੀਤ ਚੰਨੀ 47 ਅਤੇ ਸੁਖਬੀਰ ਬਾਦਲ 24 ਲੋਕਾਂ ਨੂੰ ਫਾਲੋਅ ਕਰਦੇ ਹਨ।
ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ
ਸੁਖਬੀਰ ਬਾਦਲ ਨੂੰ ਸਭ ਤੋਂ ਜ਼ਿਆਦਾ 23,57,200 ਲਾਈਕ
ਗੱਲ ਜੇਕਰ ਫੇਸਬੁਕ ਦੀ ਕਰੀਏ ਤਾਂ 23,57,200 ਤੋਂ ਜ਼ਿਆਦਾ ਲਾਈਕਸ ਸੁਖਬੀਰ ਬਾਦਲ ਦੇ ਪੇਜ ਨੂੰ ਮਿਲੇ ਹਨ, ਜਦੋਂ ਕਿ ਦੂਜੇ ਨੰਬਰ ’ਤੇ 2,114,704 ਲਾਈਕਸ ਨਾਲ ਭਗਵੰਤ ਮਾਨ ਹਨ। ਨਵਜੋਤ ਸਿੱਧੂ ਦੇ ਫੇਸਬੁਕ ਪੇਜ ਨੂੰ 16,94,000 ਤੋਂ ਜ਼ਿਆਦਾ ਅਤੇ ਕੈਪਟਨ ਅਮਰਿੰਦਰ ਦੇ ਪੇਜ ਨੂੰ ਕਰੀਬ 13,75,000 ਲੋਕਾਂ ਨੇ ਲਾਈਕ ਕੀਤਾ ਹੈ। ਮੁੱਖ ਮੰਤਰੀ ਚੰਨੀ ਦੇ ਫੇਸਬੁਕ ਪੇਜ ਨੂੰ ਸਿਰਫ਼ 2,72,000 ਲੋਕਾਂ ਨੇ ਲਾਈਕ ਕੀਤਾ ਹੈ। ਵੱਖ-ਵੱਖ ਪਾਰਟੀਆਂ ਦੇ ਫੇਸਬੁਕ ਪੇਜ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) 5,65,000 ਤੋਂ ਜ਼ਿਆਦਾ ਲਾਈਕ ਲੈ ਚੁੱਕਿਆ ਹੈ, ਜਦੋਂ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਫੇਸਬੁਕ ਪੇਜ 5,60,000 ਦੇ ਕਰੀਬ ਹੈ। ਇਸ ਮਾਮਲੇ ’ਚ ਸਿਰਫ਼ 20 ਫੀਸਦੀ ਸੀਟਾਂ ’ਤੇ ਚੋਣ ਲੜਨ ਵਾਲੀ ਭਾਜਪਾ ਦਾ ਪੇਜ ਜ਼ਿਆਦਾ ਪਿੱਛੇ ਨਹੀਂ ਹੈ। ਉਸ ਦੇ ਫੇਸਬੁਕ ਪੇਜ ’ਤੇ 2,81,000 ਤੋਂ ਜ਼ਿਆਦਾ ਲਾਈਕ ਭਾਜਪਾ ਦੀ ਜ਼ਮੀਨ ’ਤੇ ਪਕੜ ਬਿਆਨ ਕਰਦੇ ਹਨ।
ਇਹ ਵੀ ਪੜ੍ਹੋ : ਅਬੋਹਰ ’ਚ ਵੱਡੀ ਵਾਰਦਾਤ, ਦਿਨ ਦਿਹਾੜੇ ਘਰੋਂ ਬੁਲਾ ਕੇ ਨੌਜਵਾਨ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?