ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦਾ ਹੋਇਆ ਆਪਰੇਸ਼ਨ

Friday, Dec 20, 2019 - 07:02 PM (IST)

ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦਾ ਹੋਇਆ ਆਪਰੇਸ਼ਨ

ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦੇ ਮੋਤੀਏ ਦਾ ਅੱਜ ਪੀ. ਜੀ. ਆਈ. ਚੰਡੀਗੜ੍ਹ 'ਚ ਮਾਮੂਲੀ ਆਪਰੇਸ਼ਨ ਕੀਤਾ ਗਿਆ। ਸਰਕਾਰੀ ਤਰਜਮਾਨ ਨੇ ਦੱਸਿਆ ਕਿ 18 ਮਿੰਟਾਂ ਦੇ ਆਪਰੇਸ਼ਨ ਦਾ ਕੰਮ ਸਵੇਰੇ 8.40 ਵਜੇ ਸ਼ੁਰੂ ਹੋਇਆ ਅਤੇ ਮੁੱਖ ਮੰਤਰੀ ਨੂੰ ਹਸਪਤਾਲ ਤੋਂ ਸਵੇਰੇ 9.15 ਵਜੇ ਛੁੱਟੀ ਦੇ ਦਿੱਤੀ ਗਈ। ਮੁੱਖ ਮੰਤਰੀ ਦੀ ਅੱਖ ਦਾ ਆਪਰੇਸ਼ਨ ਪੂਰੀ ਤਰ੍ਹਾਂ ਸਫਲ ਰਿਹਾ। ਕੈਪਟਨ ਅਮਰਿੰਦਰ ਸਿੰਘ 1-2 ਦਿਨ ਆਪਣੀ ਚੰਡੀਗੜ੍ਹ ਵਿਚਲੀ ਸਰਕਾਰੀ ਰਿਹਾਇਸ਼ਗਾਹ ਸਿਹਤਯਾਬੀ ਲਈ ਆਰਾਮ ਕਰਨਗੇ ਅਤੇ ਅਗਲੇ ਹਫ਼ਤੇ ਮੁੜ ਆਮ ਕੰਮਕਾਜ ਆਰੰਭ ਕਰ ਦੇਣਗੇ। ਪੀ. ਜੀ. ਆਈ. ਦੇ ਡਾਕਟਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅੱਖ ਦੇ ਆਪਰੇਸ਼ਨ ਤੋਂ ਬਾਅਦ ਹੁਣ ਉਨ੍ਹਾਂ ਦੀ ਅੱਖ ਦੀ ਰੌਸ਼ਨੀ ਦੀ ਮਿਕਦਾਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਵਧ ਜਾਵੇਗੀ।


Related News