ਜੇ ਕੈਪਟਨ ''ਚ ਹਿੰਮਤ ਹੈ ਤਾਂ ਇਕ ਜਗ੍ਹਾ ਤੋਂ ਲੜੇ ਚੋਣ : ਡਾ. ਬਲਬੀਰ ਸਿੰਘ (ਵੀਡੀਓ)

Friday, Jan 20, 2017 - 07:26 PM (IST)

ਪਟਿਆਲਾ : ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਕਹਿਣ ਵਾਲਾ ਕੈਪਟਨ ਅਮਰਿੰਦਰ ਸਿੰਘ ਡਰ ਕਾਰਨ 2 ਜਗ੍ਹਾ ਤੋਂ ਚੋਣ ਲੜ ਰਿਹਾ ਹੈ ਅਤੇ ਜੇ ਉਸ ਵਿਚ ਹਿੰਮਤ ਹੈ ਤਾਂ ਇਕ ਜਗ੍ਹਾ ਤੋਂ ਚੋਣ ਲੜੇ। ਇਹ ਕਹਿਣਾ ਹੈ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦਾ। ਦੂਜੀਆਂ ਪਾਰਟੀਆਂ ''ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਲੋਕ ਰਿਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਉਣਗੇ।
''ਆਪ'' ਉਮੀਦਵਾਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪਟਿਆਲਾ ਵਿਚ ਜਿੱਤ ਦਰਜ ਕਰਕੇ ਸ਼ਹਿਰ ਦਾ ਵਿਕਾਸ ਕਰੇਗੀ। ਦੱਸ ਦਈਏ ਕਿ ਪਟਿਆਲਾ ਵਿਚ 27 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਲੋਂ ਰੈਗੀ ਕੱਢੀ ਜਾਵੇਗੀ।


author

Gurminder Singh

Content Editor

Related News