ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਨੂੰ ਖੁਸ਼ਹਾਲੀ ਵੱਲ ਲਿਜਾ ਸਕਦੇ ਨੇ : ਸੱਚਰ

Friday, Nov 24, 2017 - 06:15 AM (IST)

ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਨੂੰ ਖੁਸ਼ਹਾਲੀ ਵੱਲ ਲਿਜਾ ਸਕਦੇ ਨੇ : ਸੱਚਰ

ਅੰਮ੍ਰਿਤਸਰ,   (ਬਿਊਰੋ)-  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਮੌਜੂਦਾ ਆਰਥਿਕ ਮੰਦਹਾਲੀ 'ਚੋਂ ਬਾਹਰ ਕੱਢ ਕੇ ਖੁਸ਼ਹਾਲੀ ਵੱਲ ਲਿਜਾਣ ਲਈ ਜੱਦੋ-ਜਹਿਦ ਕਰ ਰਹੇ ਹਨ, ਜਦੋਂ ਕਿ ਪਿਛਲੇ 10 ਸਾਲਾਂ 'ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੂਬੇ ਦੀ ਇੰਨੀ ਮਾੜੀ ਹਾਲਤ ਕਰ ਦਿੱਤੀ ਸੀ ਕਿ ਅੱਜ ਪੰਜਾਬ 'ਚ ਰਹਿ ਰਿਹਾ ਹਰ ਵਰਗ ਇਸ ਦਾ ਖਮਿਆਜ਼ਾ ਭੁਗਤ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਪੰਜਾਬ ਦੇ ਹਿੱਤਾਂ ਲਈ ਘੱਟ, ਆਪਣੇ ਪਰਿਵਾਰਾਂ ਦੇ ਹਿੱਤਾਂ ਲਈ ਵੱਧ ਕੰਮ ਕੀਤਾ ਜਾਂਦਾ ਰਿਹਾ, ਜਿਸ ਕਰ ਕੇ ਸੂਬੇ ਦੀ ਆਰਥਿਕ ਸਥਿਤੀ ਡਾਵਾਂਡੋਲ ਹੁੰਦੀ ਗਈ। ਇਸ ਸਮੇਂ ਅਕਾਲੀ-ਭਾਜਪਾ ਗਠਜੋੜ ਸਰਕਾਰੀ ਖਜ਼ਾਨੇ ਨੂੰ ਚੰਗੀ ਤਰ੍ਹਾਂ ਖਾਲੀ ਹੀ ਨਹੀਂ ਕਰ ਕੇ ਗਈ ਸਗੋਂ ਕਰੋੜਾਂ ਰੁਪਏ ਦੇ ਕਰਜ਼ੇ ਦਾ ਬੋਝ ਵੀ ਸੂਬੇ ਦੇ ਸਿਰ ਵਧਾ ਗਈ। ਉਨ੍ਹਾਂ ਕਿਹਾ ਕਿ ਇਸ ਸਮੇਂ 208000 ਕਰੋੜ ਰੁਪਏ ਦਾ ਕਰਜ਼ਾ ਸੂਬੇ ਦੇ ਸਿਰ 'ਤੇ ਹੈ, ਜਿਸ ਦਾ ਵਿਆਜ ਚੁਕਾਉਣ ਲਈ ਹੀ ਹਰ ਸਾਲ ਕਰੋੜਾਂ ਰੁਪਏ ਚਾਹੀਦੇ ਹਨ। ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੂਬੇ ਦੀ ਆਮਦਨ ਵਧਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਸਰਕਾਰ ਅੱਗੇ ਕਈ ਗੰਭੀਰ ਚੁਣੌਤੀਆਂ ਆ ਰਹੀਆਂ ਹਨ।
ਇਸ ਮੌਕੇ ਰਵਿੰਦਰਪਾਲ ਸਿੰਘ ਗਿੱਲ, ਸੁੱਖ ਕੰਦੋਵਾਲੀ, ਰਾਜਦੀਪ ਸਿੰਘ, ਵਿੱਕੀ ਬਾਸਰਕੇ, ਗੋਪੀ ਬਾਸਰਕੇ, ਡਾ. ਗੁਰਜੀਤ ਸਿੰਘ, ਹਰਜਿੰਦਰ ਸਿੰਘ ਪਾਹਵਾ, ਸੁਖਪਾਲ ਸਿੰਘ ਹਦਾਇਤਪੁਰ ਆਦਿ ਹਾਜ਼ਰ ਸਨ।


Related News