''ਪੰਜਾਬ ਲੋਕ ਕਾਂਗਰਸ'' ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਰਾਜਪੁਰਾ ਪੁੱਜਣ ''ਤੇ ਭਰਵਾਂ ਸੁਆਗਤ

Tuesday, Dec 21, 2021 - 02:28 PM (IST)

''ਪੰਜਾਬ ਲੋਕ ਕਾਂਗਰਸ'' ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਰਾਜਪੁਰਾ ਪੁੱਜਣ ''ਤੇ ਭਰਵਾਂ ਸੁਆਗਤ

ਰਾਜਪੁਰਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਰਾਜਪੁਰਾ ਪੁੱਜੇ। ਇਸ ਮੌਕੇ ਭਰਵੇਂ ਇਕੱਠ ਨੂੰ ਦੇਖ ਕੇ ਕੈਪਟਨ ਆਪਣੀ ਗੱਡੀ ਦੇ ਸੰਨ ਰੂਫ ਰਾਹੀਂ ਬਾਹਰ ਖੜ੍ਹੇ ਹੋ ਗਏ। ਇੱਥੇ ਜਗਦੀਸ਼ ਜੱਗਾ ਵੱਲੋਂ ਆਪਣੇ ਟਰੱਸਟ ਦੇ ਮੈਂਬਰਾਂ ਤੇ ਸਮਰਥਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਸੁਆਗਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਕਈ ਸਮਰਥਕਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।


author

Babita

Content Editor

Related News