ਓ. ਪੀ. ਸੋਨੀ ਦੀ ਸਿਹਤ ਵਿਗੜੀ, ਪੰਜਾਬ ਵਜ਼ਾਰਤ ਦੀ ਮੀਟਿੰਗ ''ਚੋਂ ਰਹਿਣਗੇ ਨਦਾਰਦ
Tuesday, Sep 10, 2019 - 12:03 PM (IST)
![ਓ. ਪੀ. ਸੋਨੀ ਦੀ ਸਿਹਤ ਵਿਗੜੀ, ਪੰਜਾਬ ਵਜ਼ਾਰਤ ਦੀ ਮੀਟਿੰਗ ''ਚੋਂ ਰਹਿਣਗੇ ਨਦਾਰਦ](https://static.jagbani.com/multimedia/2019_9image_12_03_437593229soni.jpg)
ਸੁਲਤਾਨਪੁਰ ਲੋਧੀ (ਸੋਢੀ)— ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਣ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਓ. ਪੀ. ਸੋਨੀ ਅੱਖ 'ਚ ਕੋਈ ਸਮੱਸਿਆ ਹੋਣ ਦਾ ਦੱਸ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਛੁੱਟੀ ਲੈ ਕੇ ਵਾਪਸ ਪਰਤ ਗਏ। ਕੈਬਨਿਟ ਮੰਤਰੀ ਅੱਜ ਸੁਲਤਾਨਪੁਰ ਲੋਧੀ 'ਚ ਹੋਣ ਵਾਲੀ ਅਹਿਮ ਮੀਟਿੰਗ 'ਚੋਂ ਨਦਾਰਦ ਰਹਿਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਓ. ਪੀ. ਸੋਨੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਖ ਠੀਕ ਨਹੀਂ ਹੈ ਅਤੇ ਉਨ੍ਹਾਂ ਨੇ ਇਲਾਜ ਲਈ ਜਾਣਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਅਤੇ ਵਾਪਸ ਭੇਜ ਦਿੱਤਾ।