550 ਸਾਲਾ ਸਮਾਗਮਾਂ ''ਤੇ ਕੈਪਟਨ ਦਾ ਦੋਗਲਾ ਸਟੈਂਡ : ਸੁਖਬੀਰ

10/16/2019 6:52:10 PM

ਫਗਵਾੜਾ (ਵਿਕਰਮ ਜਲੋਟਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ ਦੋਗਲਾ ਕਰਾਰ ਦਿੱਤਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ 550 ਸਾਲਾ ਸਮਾਗਮਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਫੈਸਲਾ ਲਵੇਗਾ ਉਹ ਸਰਕਾਰ ਨੂੰ ਮਨਜ਼ੂਰ ਹੋਵੇਗਾ। ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹਨ, ਜਦਕਿ ਉਨ੍ਹਾਂ ਦੇ ਮੰਤਰੀਆਂ ਦੇ ਬਿਆਨ ਵੀ ਕੁਝ ਹੋਰ ਹੀ ਹੁੰਦੇ ਹਨ। ਸੁਖਬੀਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਅਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ, ਜਦਕਿ ਕੈਪਟਨ ਖੁਦ ਆਖ ਚੁੱਕੇ ਹਨ ਕਿ 550 ਸਾਲਾ 'ਤੇ ਸਿਰਫ ਗੁਰਦੁਆਰਿਆਂ 'ਚ ਚੱਲਣ ਵਾਲੇ ਸਮਾਗਮ ਹੀ ਐੱਸ. ਜੀ. ਪੀ. ਸੀ. ਦੇਖੇਗੀ ਜਦਕਿ ਬਾਹਰ ਵਾਲੇ ਸਮਾਗਮਾਂ ਦੀ ਦੇਖ-ਰੇਖ ਪੰਜਾਬ ਸਰਕਾਰ ਕਰੇਗੀ। 

ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਉਹ ਸਹਿਮਤ ਨਹੀਂ ਹਨ, ਲਿਹਾਜ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਸੁਖਬੀਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਗੁਰੂ ਹਨ ਅਤੇ 550 ਸਾਲਾ ਸਮਾਗਮ ਵੀ ਸਾਰਿਆਂ ਨੂੰ ਮਿਲ ਕੇ ਹੀ ਮਨਾਉਣੇ ਚਾਹੀਦੇ ਹਨ।


Gurminder Singh

Content Editor

Related News