ਵੱਡੇ ਪੱਧਰ ''ਤੇ ਹੋਵੇਗਾ ਪਟਿਆਲਾ ਦਾ ਵਿਕਾਸ : ਪਰਨੀਤ ਕੌਰ
Sunday, Jul 23, 2017 - 05:13 PM (IST)

ਪਟਿਆਲਾ : ਪਟਿਆਲਾ ਦੇ ਵਿਕਾਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਤਹਿਤ ਉਨ੍ਹਾਂ 30 ਕਰੋੜ ਰੁਪਏ ਦੀ ਗ੍ਰਾਂਟ ਪਟਿਆਲਾ ਲਈ ਜਾਰੀ ਕੀਤੀ ਹੈ। ਜਿਸ ਨਾਲ ਪਟਿਆਲਾ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ। ਇਹ ਕਹਿਣਾ ਹੈ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦਾ। ਪਰਨੀਤ ਕੌਰ ਪਟਿਆਲਾ ਦੇ ਬਾਰਾਦਰੀ ਬਾਗ ਵਿਚ ਬਣਾਏ ਗਏ ਚਿਲਡਰਨ ਪਾਰਕ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ।
ਪਰਨੀਤ ਕੌਰ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਦੱਸਦਈਏ ਕਿ ਮਹਾਰਾਣੀ ਪਰਨੀਤ ਕੌਰ ਵਲੋਂ ਸ਼ਹਿਰ ਦੇ ਬੱਚਿਆਂ ਦੇ ਸਪੁਰਦ ਕੀਤੇ ਗਏ ਇਸ ਪਾਰਕ ਦੀ ਸਾਂਭ-ਸੰਭਾਲ ਦਾ ਜ਼ਿੰਮਾ ਜਨਹਿਤ ਸਮਿਤੀ ਦੇ ਮੈਂਬਰਾਂ ਨੇ ਚੁੱਕਿਆ ਹੈ।