ਕੈਪਟਨ ਅਮਰਿੰਦਰ ਸਿੰਘ ’ਤੇ ਨਵਜੋਤ ਸਿੱਧੂ ਦਾ ਫਿਰ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ
Tuesday, Dec 07, 2021 - 06:43 PM (IST)
ਚੰਡੀਗੜ੍ਹ : ਡਰਗ ਕੇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਬੋਲਿਆ ਹੈ। ਸਿੱਧਾ ਨੇ ਕਿਹਾ ਕਿ ਹਾਈਕੋਰਟ ਵਿਚ ਜਮਾਂ ਸੀਲਬੰਦ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਖੋਲ੍ਹਣ ’ਤੇ ਕੋਈ ਰੋਕ ਨਹੀਂ ਸੀ। ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਏ. ਜੀ. ਅਤੁਲ ਨੰਦਾ ਨੇ ਕੋਈ ਕਾਰਵਾਈ ਨਹੀਂ ਕੀਤਾ। ਸਿੱਧੂ ਨੇ ਕਿਹਾ ਕਿ ਇਨਸਾਫ਼ ਸਾਰੇ ਨੈਤਿਕ ਫਰਜ਼ਾਂ ਦਾ ਜੋੜ ਹੈ- ਕੈਪਟਨ ਸਰਕਾਰ ਅਤੇ ਸਾਬਕਾ ਏ.ਜੀ. ਅਤੁਲ ਨੰਦਾ ਵੱਲੋਂ ਕੋਈ ਕਾਰਵਾਈ ਨਾ ਕਰਨ ਵਿਰੁੱਧ ਮੇਰੇ ਸਟੈਂਡ ’ਤੇ ਉੱਚ ਅਦਾਲਤ ਨੇ ਮੋਹਰ ਲਗਾਈ ਹੈ ਕਿਉਂਕਿ ਐੱਸ.ਟੀ.ਐਫ. ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰਨ ਉੱਤੇ ਨਾ ਕੋਈ ਰੋਕ ਸੀ ਨਾ ਹੈ, ਮੁੱਖ ਦੋਸ਼ੀਆਂ ਦੀ ਮਦਦ ਲਈ ਦੋਵਾਂ ਨੇ ਜਾਣਬੁੱਝ ਕੇ ਕੇਸ ਵਿਚ ਦੇਰੀ ਕੀਤੀ। ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਮੁੱਖ ਮੰਤਰੀ ਚੰਨੀ ਨੂੰ ਦੇਖ ਹੈਰਾਨ ਹੋਏ ਪਿੰਡ ਖੁਆਲੀ ਦੇ ਲੋਕ, ਸਾਦਗੀ ਭਰੇ ਅੰਦਾਜ਼ ਨੇ ਲੁੱਟਿਆ ਸਭ ਦਾ ਦਿਲ
ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਹੈ ਕਿ ਸਮਾਂ ਆ ਗਿਆ ਹੈ ਕਿ ਨਵੀਂ ਸਰਕਾਰ ਪੰਜਾਬ ਦੋਖੀਆਂ ਦੇ ਪਾਪਾਂ ਦਾ ਘੜਾ ਭੰਨ੍ਹੇ, ਜਿਵੇਂ ਕਿ ਹਾਈ ਕੋਰਟ ਵਿਚ ਨਵੇਂ ਏ.ਜੀ. ਨੇ ਕਿਹਾ ਹੈ ਕਿ ਸਰਕਾਰ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੋ ਗਿਆ ਹੈ। ਗ਼ਲਤੀਆਂ ਸੁਧਾਰ ਕੇ ਨਸ਼ਿਆਂ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰਹਿਣ ਵਾਲੀ ਮਿਸਾਲੀ ਸਜ਼ਾ ਦਿਉ, ਇਹ ਲੋਕਾਂ ਵਿਚ ਵਿਸ਼ਵਾਸ ਬਹਾਲ ਕਰਨ ਦਾ ਸਾਡਾ ਰਾਹ ਹੈ।
ਇਹ ਵੀ ਪੜ੍ਹੋ : ਵਡਾਲਾ ਭਿੱਟੇ ਵੱਢ ਦੇ ਸਰਕਾਰੀ ਸਕੂਲ ’ਚ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਚਨਚੇਤ ਕੀਤੀ ਚੈਕਿੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?