ਸੱਚਖੰਡ ਬੱਲਾਂ ਨਤਮਸਤਕ ਹੋਏ ਕੈਪਟਨ ਅਮਰਿੰਦਰ ਸਿੰਘ

Friday, Oct 18, 2019 - 06:15 PM (IST)

ਸੱਚਖੰਡ ਬੱਲਾਂ ਨਤਮਸਤਕ ਹੋਏ ਕੈਪਟਨ ਅਮਰਿੰਦਰ ਸਿੰਘ

ਕਿਸ਼ਨਗੜ੍ਹ (ਬੈਂਸ, ਸੋਨੂੰ ਮਹਾਜਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਡੇਰਾ ਸੱਚ ਖੰਡ ਬੱਲਾਂ ਵਿਖੇ ਨਤਮਸਤਕ ਹੋਏ। ਸ਼ੁੱਕਰਵਾਰ ਬਾਅਦ ਦੁਪਹਿਰ ਕੈਪਟਨ ਡੇਰਾ ਬੱਲਾਂ ਪਹੁੰਚੇ ਅਤੇ ਬਾਬਾ ਨਿਰੰਜਣ ਦਾਸ ਜੀ ਤੋਂ ਅਸ਼ੀਰਵਾਦ ਲਿਆ। ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੱਚਖੰਡ ਬੱਲਾਂ ਨਤਮਸਤਕ ਹੋਏ ਹਨ। ਡੇਰਾ ਪਹੁੰਚਣ 'ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਤੇ ਆਸ਼ਾ ਕੁਮਾਰੀ ਨੇ ਡੇਰੇ ਵਿਚ ਬ੍ਰਹਮਲੀਨ ਸੰਤ ਸਰਵਣ ਦਾਸ ਮਹਾਰਾਜ ਦੀ ਪ੍ਰਤਿਮਾ 'ਤੇ ਫੁੱਲ ਮਾਲਾ ਭੇਟ ਕੀਤੀਆਂ।

PunjabKesari

ਮੀਟਿੰਗ ਹਾਲ 'ਚ ਸੰਤ ਨਿਰੰਜਣ ਦਾਸ ਦੀ ਸਰਪ੍ਰਸਤੀ 'ਚ ਰਸਮੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਡੇਰੇ ਵਿਖੇ ਨਤਮਸਤਕ ਹੋਣਾ ਸਿਰਫ 'ਤੇ ਸਿਰਫ ਡੇਰੇ ਦੇ ਦਰਸ਼ਨ ਕਰਨ ਅਤੇ ਆਸਥਾ ਤੇ ਸ਼ਰਧਾ ਨੂੰ ਸਮਰਪਿਤ ਹੈ, ਨਾ ਕਿ ਕਿਸੇ ਸਿਆਸੀ ਮਨਸੂਬੇ ਸੰਬੰਧੀ। 

PunjabKesari

ਪ੍ਰਗੋਰਾਮ ਦੇ ਅੰਤ 'ਚ ਸੰਤ ਨਿਰੰਜਣ ਦਾਸ ਮਹਾਰਾਜ ਅਤੇ ਡੇਰੇ ਦੇ ਸਮੁੱਚੇ ਟਰੱਸਟ ਵੱਲੋਂ ਮੁੱਖ ਮੰਤਰੀ ਤੇ ਉਨ੍ਹਾਂ ਨਾਲ ਆਏ ਸਮੂਹ ਪਤਵੰਤੇ ਸੱਜਣਾਂ ਨੂੰ ਸਿਰਪਾਉ ਦੇ ਕੇ ਸਤਿਕਾਰ ਬਖਸ਼ਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਸਿਵਲ ਪੁਲਸ ਪ੍ਰਸ਼ਾਸਨ ਤੇ ਜਲੰਧਰ ਜ਼ਿਲੇ ਦੇ ਬਹੁਤ ਸਾਰੇ ਹਲਕਾ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਆਦਿ ਵਿਸ਼ੇਸ ਤੌਰ 'ਤੇ ਨਾਲ ਹਾਜ਼ਰ ਸਨ।


author

Gurminder Singh

Content Editor

Related News