11 ਲੱਖ ਨੌਕਰੀਆਂ ਦੇਣਾ ਮੁੱਖ ਮੰਤਰੀ ਦਾ ਬਿਆਨ ਹਾਸੋਹੀਣਾਂ : ਮਜੀਠੀਆ

Tuesday, Feb 11, 2020 - 12:58 AM (IST)

11 ਲੱਖ ਨੌਕਰੀਆਂ ਦੇਣਾ ਮੁੱਖ ਮੰਤਰੀ ਦਾ ਬਿਆਨ ਹਾਸੋਹੀਣਾਂ : ਮਜੀਠੀਆ

ਚੌਕ ਮਹਿਤਾ, (ਕੈਪਟਨ)- ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਚੋਣਾਂ ਦੌਰਾਨ ਕੀਤੇ ਪ੍ਰਚਾਰ ਮੌਕੇ ਪੰਜਾਬ ਅੰਦਰ 11 ਲੱਖ ਨੌਜਵਾਨਾਂ ਨੁੰ ਨੌਕਰੀਆਂ ਦੇਣ, 5500 ਸਮਾਰਟ ਸਕੂਲ ਬਣਾਉਣ ਤੇ ਬਿਜਲੀ ਦੇ ਰੇਟ 4 ਰੁਪਏ ਪ੍ਰਤੀ ਯੂਨਿਟ ਦੇਣ ਵਰਗਾ ਕੋਰਾ ਝੂਠ ਬੋਲ ਕੇ ਦੇਸ਼ ਦਾ ਸਭ ਤੋਂ ਝੂਠਾ ਮੁੱਖ ਮੰਤਰੀ ਹੋਣ ਦਾ ਮਾਣ ਹਾਸਲ ਕੀਤਾ ਹੈ।ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਰਾਇਲ ਦਾਵਤ ਰੈਸਟੋਰੈਂਟ ਚੌਕ ਮਹਿਤਾ ਵਿਖੇ ਪਾਰਟੀ ਦੇ ਸੀਨੀਅਰ ਆਗੁਆਂ ਤੇ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ।
ਮੀਟਿੰਗ ਦੌਰਾਨ ਉਨਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ 13 ਫਰਵਰੀ ਨੂੰ ਰਾਜਾਸਾਂਸੀ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ 'ਚ ਸ਼ਾਮਲ ਹੋਣ ਲਈ ਵਰਕਰਾਂ ਨੂੰ ਲਾਮਬੱਧ ਕੀਤਾ। ਸ. ਮਜੀਠੀਆ ਨੇ ਦੱਸਿਆ ਕਿ ਰੋਸ ਰੈਲੀ 'ਚ ਕੈਪਟਨ ਸਰਕਾਰ ਦੀਆਂ ਵਧੀਕੀਆਂ ਤੇ ਝੂਠ ਦਾ ਪਰਦਾ ਫਾਸ਼ ਕਰ ਕੇ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ ਨਹੀਂ ਰਹੀ।ਆਏ ਦਿਨ ਨਿਰਦੋਸ਼ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ।ਸਰਕਾਰੀ ਪੁਸ਼ਤ ਪਨਾਹੀ ਤੇ ਖਤਰਨਾਕ ਗੈਂਗਸ਼ਟਰਾਂ ਦਾ ਕਾਰੋਬਾਰ ਜੇਲਾਂ 'ਚ ਰਹਿ ਕੇ ਵੱਧ ਫੁੱਲ ਰਿਹਾ ਹੈ।ਇਸ ਸਰਕਾਰ ਨੇ ਹਰ ਤਬਕੇ ਦੇ ਲੋਕਾਂ ਦਾ ਕੰਜੂਮਰ ਕੱਢ ਕੇ ਰੱਖ ਦਿੱਤਾ ਹੈ। ਸ. ਮਜੀਠੀਆ ਨੇ ਕਿਹਾ ਕਿ 3 ਸਾਲਾਂ ਦਾ ਕਾਰਜਕਾਲ ਦੇਖ ਕੇ ਲੋਕ ਕਾਂਗਰਸ ਨੂੰ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਅੱਕ ਬਾਦਲ ਸਰਕਾਰ ਦੀਆਂ ਸਹੂਲਤਾਂ ਨੂੰ ਯਾਦ ਕਰ ਰਹੇ ਹਨ।ਰੋਸ ਰੈਲੀਆਂ ਦੌਰਾਨ ਵੱਖ ਵੱਖ ਜਿਲਿਆਂ 'ਚ ਹੁੰਦੇ ਰਿਕਾਰਡ ਤੋੜ ਇੱਕਠ ਨੇ 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਮੁੱਢ ਬੰਨ ਦਿੱਤਾ ਹੈ।
ਇਸ ਮੌਕੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ, ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ, ਜੋਧ ਸਿੰਘ ਸਮਰਾ ਮੈਂਬਰ ਐੱਸ.ਜੀ.ਪੀ.ਸੀ., ਸੰਦੀਪ ਸਿੰਘ ਏ.ਆਰ., ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਪ੍ਰਧਾਨ ਹਰਜਿੰਦਰ ਸਿੰਘ ਨੰਗਲੀ, ਜਥੇ. ਰਾਜਬੀਰ ਸਿੰਘ ਉਦੋਨੰਗਲ, ਗੁਰਧਿਆਨ ਸਿੰਘ ਮਹਿਤਾ, ਜਤਿੰਦਰ ਸਿੰਘ ਲੱਧਾਮੁੰਡਾ, ਤਜਿੰਦਰਪਾਲ ਸਿੰਘ ਲਾਡੀ, ਰਜਿੰਦਰ ਸਿੰਘ ਸ਼ਾਹ, ਸਵਿੰਦਰ ਸਿੰਘ ਪੱਲਾ, ਕੁਲਬੀਰ ਸਿੰਘ ਧਰਿਦਓ, ਰਜਿੰਦਰ ਸਿੰਘ ਉਦੋਨੰਗਲ, ਗੁਰਮੁੱਖ ਸਿੰਘ ਸਾਹਬਾ, ਗੁਰਮੀਤ ਸਿੰਘ ਖੱਬੇ, ਰਣਬੀਰ ਸਿੰਘ ਰਾਣਾ, ਚੇਅਰਮੈਨ ਜਗਦੇਵ ਸਿੰਘ ਉਦੋਨੰਗਲ, ਨਿਸ਼ਾਨ ਸਿੰਘ ਗੋਲਡੀ, ਹਰਗੋਪਾਲ ਸਿੰਘ ਰੰਧਾਵਾ, ਸਕੱਤਰ ਸਿੰਘ, ਮਨਜਿੰਦਰ ਸਿੰਘ ਮੰਨਾਂ, ਬਖਸ਼ੀਸ਼ ਸਿੰਘ ਰੰਧਾਵਾ, ਸੁਖਵਿੰਦਰ ਸਿੰਘ, ਗੁਲਜਿੰਦਰ ਸਿੰਘ ਲਾਡੀ, ਬਲਜੀਤ ਸਿੰਘ ਖੱਬੇ, ਹਿੰਮਤਪ੍ਰਮਵੀਰ ਸਿੰਘ ਬੁੱਟਰ, ਪ੍ਰਧਾਨ ਰਾਜਪਾਲ ਸਿੰਘ, ਸਵਿੰਦਰ ਸਿੰਘ ਪੱਲਾ, ਸਿਰਤਾਜ ਸਿੰਘ ਚੂੰਗ, ਹਰਦਿਆਲ ਸਿੰਘ,  ਅਮਨ ਸੇਖੋਂ, ਗੁਰਮੇਜ ਸਿੰਘ ਚੂੰਗ, ਮਨਦੀਪ ਸਿੰਘ ਪੱਲਾ, ਜਸਵੰਤ ਸਿੰਘ ਧਰਿਦਓ, ਗੁਰੰਿਦਰ ਸਿੰਘ ਸ਼ਾਹ, ਸੁਖਰਾਜ ਸਿੰਘ ਮੁੱਛਲ, ਸਰਬਜੀਤ ਸਿੰਘ ਠਕੇਦਾਰ ਤੇ ਜਗਮੀਤ ਸਿੰਗ ਸ਼ਾਹ ਤੋਂ ਇਲਾਵਾ ਵੱਡ ਿਗਿਣਤੀ 'ਚ ਵਰਕਰ ਹਾਜਰ ਸਨ।


Related News