ਮਾਰਚ 2017 ਤੋਂ ਹੁਣ ਤਕ ਪੰਜਾਬ ''ਚ 50403 ਕਰੋੜ ਰੁਪਏ ਦਾ ਹੋਇਆ ਨਿਵੇਸ਼ : ਕੈਪਟਨ
Tuesday, Aug 13, 2019 - 07:33 PM (IST)

ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮਾਰਚ 2017 'ਚ ਸੂਬੇ 'ਚ ਕਾਂਗਰਸ ਦੀ ਸਰਕਾਰ ਬਣਨ ਪਿੱਛੋਂ ਹੁਣ ਤਕ 50403 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਨੂੰ ਲੈ ਕੇ ਕੌਮੀ ਤੇ ਕੌਮਾਂਤਰੀ ਕੰਪਨੀਆਂ 'ਚ ਪੰਜਾਬ ਅੰਦਰ ਪੂੰਜੀ ਨਿਵੇਸ਼ ਕਰਨ ਪ੍ਰਤੀ ਉਤਸ਼ਾਹ ਪੈਦਾ ਹੋਇਆ ਹੈ। ਇਸ ਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। 50403 ਕਰੋੜ ਰੁਪਏ ਦੇ ਨਿਵੇਸ਼ ਨਾਲ 1.7 ਲੱਖ ਲੋਕਾਂ ਨੂੰ ਨਵੀਆਂ ਨੌਕਰੀਆਂ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਲੁਧਿਆਣਾ 'ਚ ਹੀ 789.6 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਥੇ 8416 ਦਰਮਿਆਨੀਆਂ ਤੇ ਛੋਟੀਆਂ ਇਕਾਈਆਂ ਨੂੰ ਸਥਾਪਿਤ ਕੀਤਾ ਗਿਆ ਹੈ। ਸਰਕਾਰ ਵਲੋਂ ਨਵੇਂ ਉਦਯੋਗਾਂ ਨੂੰ ਪੂੰਜੀ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਸਿੰਗਲ ਵਿੰੰੰਡੋ ਸਿਸਟਮ ਅਤੇ ਹੋਰਨਾਂ ਰਿਆਇਤਾਂ ਨੂੰ ਭਵਿੱਖ 'ਚ ਵੀ ਮਜ਼ਬੂਤੀ ਨਾਲ ਜਾਰੀ ਰੱਖਿਆ ਜਾਏਗਾ। ਸਾਬਕਾ ਅਕਾਲੀ ਭਾਜਪਾ ਸਰਕਾਰ ਸਮੇਂ ਉਦਯੋਗੀਕਰਨ 'ਤੇ ਬ੍ਰੇਕਾਂ ਲੱਗ ਗਈਆਂ ਸਨ। ਹੁਣ ਸੂਬੇ ਨੇ ਹੌਲੀ-ਹੌਲੀ ਸਨਅਤੀਕਰਨ ਵਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ।