ਅੰਮ੍ਰਿਤਸਰ ਦੇ 10 ਯਾਤਰੀਆਂ ਦੇ ਹਾਦਸੇ ''ਚ ਮਾਰੇ ਜਾਣ ''ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਇਆ ਦੁੱਖ

Friday, Jun 16, 2017 - 11:07 AM (IST)

ਅੰਮ੍ਰਿਤਸਰ ਦੇ 10 ਯਾਤਰੀਆਂ ਦੇ ਹਾਦਸੇ ''ਚ ਮਾਰੇ ਜਾਣ ''ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ - ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ 'ਚ ਹੋਏ ਦਰਦਨਾਕ ਹਾਦਸੇ 'ਚ ਅੰਮ੍ਰਿਤਸਰ ਦੇ 10 ਯਾਤਰੀਆਂ ਦੇ ਮਾਰੇ ਜਾਣ ਅਤੇ 45 ਲੋਕਾਂ ਦੇ ਜ਼ਖਮੀ ਹੋਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਢਲਿਆਰਾ ਨੇੜੇ ਉਸ ਸਮੇਂ ਹੋਇਆ ਜਦੋਂ ਇਨ੍ਹਾਂ ਯਾਤਰੀਆਂ ਨੂੰ ਲਿਜਾ ਰਹੀ ਇਕ ਨਿਜੀ ਬੱਸ ਖੱਡ 'ਚ ਡਿੱਗ ਗਈ।
ਕੈਪਟਨ ਦੇ ਦਿਸ਼ਾ ਨਿਰਦੇਸ਼ ਦੇ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਇਕ ਤਹਿਸੀਲਦਾਰ, ਸਹਾਇਕ ਸਿਵਲ ਸਰਜਨ ਅਤੇ ਕੁਝ ਪੁਲਸ ਕਰਮਚਾਰੀਆਂ ਨਾਲ ਆਪਣੀ ਇਕ ਟੀਮ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚ ਤਾਂਕਿ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਾਲ-ਨਾਲ ਜ਼ਖਮੀਆਂ ਦਾ ਸਹੀ ਇਲਾਜ਼ ਕੀਤਾ ਜਾਵੇ।


Related News