ਕੈਪਟਨ ਤੋਂ ਕਾਂਗਰਸੀ ਤੰਗ ਆ ਗਏ ਨੇ ਤਾਂ ਲੋਕਾਂ ਦੇ ਕੀ ਹੋਣਗੇ ਹਾਲਾਤ : ਮਜੀਠੀਆ

Monday, May 31, 2021 - 09:31 AM (IST)

ਕੈਪਟਨ ਤੋਂ ਕਾਂਗਰਸੀ ਤੰਗ ਆ ਗਏ ਨੇ ਤਾਂ ਲੋਕਾਂ ਦੇ ਕੀ ਹੋਣਗੇ ਹਾਲਾਤ : ਮਜੀਠੀਆ

ਅੰਮ੍ਰਿਤਸਰ (ਛੀਨਾ) - ਸੂਬੇ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਸਹੂਲਤਾਂ ਪ੍ਰਦਾਨ ਕਰਨ ਦੀ ਬਜਾਏ ਬੇਅਦਬੀ ਮਾਮਲਿਆਂ ’ਤੇ ਸਿਆਸਤ ਖੇਡ ਕੇ ਡੰਗ ਟਪਾਉਣ ਵਾਲੀ ਕਾਂਗਰਸ ਸਰਕਾਰ ਦੇ ਦਿਨ ਹੁਣ ਥੋੜ੍ਹੇ ਰਹਿ ਗਏ ਹਨ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਪ੍ਰਗਟਾਏ। ਇਸ ਮੌਕੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਖ਼ਾਸ ਤੌਰ ’ਤੇ ਹਾਜ਼ਰ ਸਨ।

 ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ’ਚ ਚੋਧਰ ਦੀ ਭੁੱਖ ਨੂੰ ਲੈ ਕੇ ਦਿਨੋਂ-ਦਿਨ ਭੱਖ ਰਹੇ ਕਲੇਸ਼ ਨੂੰ ਥੰਮ੍ਹਣ ਵਾਸਤੇ ਕਾਂਗਰਸ ਹਾਈਕਮਾਨ ਹੁਣ ਚਾਹੇ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਵੇ ਪਰ ਉਹ ਸੂਬੇ ’ਚੋਂ ਕਾਂਗਰਸ ਦੀ ਡੁੱਬਦੀ ਹੋਈ ਬੇੜੀ ਨੂੰ ਨਹੀਂ ਬਚਾ ਸਕੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜੇਕਰ ਕਾਂਗਰਸੀ ਤੰਗ ਆ ਚੁੱਕੇ ਹਨ ਤਾਂ, ਸੋਚੋ ਸੂਬੇ ਦੇ ਲੋਕਾਂ ਦੇ ਕੀ ਹਾਲਾਤ ਹੋਣਗੇ, ਜਿਨ੍ਹਾਂ ਨੂੰ ਉਸ ਨੇ ਕਦੇ ਦਰਸ਼ਨ ਹੀ ਨਹੀਂ ਦਿੱਤੇ। ਮਜੀਠੀਆ ਨੇ ਕਿਹਾ ਕਿ ਗੁਰੂ ਬਹੁਤ ਬੇਅੰਤ ਹੈ, ਬੇਅਦਬੀ ਮਾਮਲਿਆਂ ’ਤੇ ਸਿਆਸਤ ਖੇਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਕੋਜੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਦਾ ਪਤਨ ਤੈਅ ਹੈ, ਜਿਸ ਦੀ ਕਾਂਗਰਸ ’ਚ ਸ਼ੁਰੂਆਤ ਹੋ ਚੁੱਕੀ ਹੈ।

ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)

ਇਸ ਸਮੇਂ ਗੁਰਪ੍ਰੀਤ ਸਿੰਘ ਸਾਬ, ਹੀਰਾ ਸਿੰਘ ਕੰਡਾ, ਗੁਰਿੰਦਰ ਸਿੰਘ ਮਾਨ, ਅਮਰਪ੍ਰੀਤ ਸਿੰਘ ਅੰਮੂ ਗੁੰਮਟਾਲਾ, ਹਰਪਾਲ ਸਿੰਘ ਲਾਡੀ, ਹਰਦੀਪ ਸਿੰਘ ਢਿੱਲੋਂ, ਅਜੇ ਕੁਮਾਰ, ਕਰਨਬੀਰ ਸਿੰਘ, ਅਰੁਣ ਖੱਤਰੀ, ਜੋਬਨਜੀਤ ਸਿੰਘ, ਮਨਿੰਦਰ ਸਿੰਘ ਸੋਹਲ, ਗੁਰਜੀਤ ਸਿੰਘ ਅਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)
       


author

rajwinder kaur

Content Editor

Related News