ਕੈਪਟਨ ਅਮਰਿੰਦਰ ਸਿੰਘ ਇਜ਼ਰਾਇਲ ਦੌਰੇ ਲਈ ਰਵਾਨਾ
Sunday, Oct 21, 2018 - 08:50 PM (IST)

ਚੰਡੀਗੜ੍ਹ — ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ 4 ਦਿਨਾਂ ਦੀ ਅਧਿਕਾਰਕ ਯਾਤਰਾ ਲਈ ਇਜ਼ਰਾਇਲ ਰਵਾਨਾ ਹੋ ਗਏ। ਉਨ੍ਹਾਂ ਨੇ ਅੱਜ ਬਾਅਦ ਦੁਪਹਿਰ 4.30 ਵਜੇ ਆਪਣੀ ਰਵੀਨ ਠੁਕਰਾਲ ਦੇ ਨਾਲ ਦਿੱਲੀ ਤੋਂ ਉਡਾਣ ਭਰੀ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਦੌਰੇ ਲਈ ਰਵਾਨਾ ਹੋਣਾ ਸੀ ਪਰ ਇਸੇ ਦੌਰਾਨ ਹੀ ਅੰਮ੍ਰਿਤਸਰ ਵਿਖੇ ਰੇਲ ਹਾਦਸਾ ਵਾਪਰ ਜਾਣ ਤੋਂ ਬਾਅਦ ਆਖਰੀ ਸਮੇਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।