ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਲੋਕ ਕਾਂਗਰਸ’ ਦੇ ਐਲਾਨੇ 10 ਜ਼ਿਲ੍ਹਾ ਪ੍ਰਧਾਨ
Saturday, Dec 11, 2021 - 07:52 PM (IST)
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦੇ 10 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਕੈਪਟਨ ਵੱਲੋਂ ਐਡਵੋਕੇਟ ਹਰਿੰਦਰ ਸਿੰਘ ਜੌੜਕੀਆਂ ਨੂੰ ਬਠਿੰਡਾ ਸ਼ਹਿਰੀ, ਪ੍ਰੋਫੈਸਰ ਭੁਪਿੰਦਰ ਸਿੰਘ ਨੂੰ ਬਠਿੰਡਾ ਦਿਹਾਤੀ, ਕੈਪਟਨ ਐੱਮ. ਐੱਸ. ਬੇਦੀ ਨੂੰ ਫਾਜ਼ਿਲਕਾ, ਸੰਦੀਪ ਸਿੰਘ ਬਰਾੜ ਨੂੰ ਫਰੀਦਕੋਟ, ਜਗਮੋਹਨ ਸ਼ਰਮਾ ਨੂੰ ਲੁਧਿਆਣਾ ਸ਼ਹਿਰੀ, ਸਤਿੰਦਰਪਾਲ ਸਿੰਘ ਸੱਥਾ ਨੂੰ ਲੁਧਿਆਣਾ ਦਿਹਾਤੀ, ਜੀਵਨ ਦਾਸ ਬਾਜਵਾ ਨੂੰ ਮਾਨਸਾ, ਕੇ. ਕੇ. ਮਲਹੋਤਰਾ ਨੂੰ ਪਟਿਆਲਾ ਸ਼ਹਿਰੀ, ਨਵਦੀਪ ਸਿੰਘ ਮੋਖਾ ਨੂੰ ਸੰਗਰੂਰ ਤੇ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : BSF ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ ਪੰਜਾਬ ਨੇ ਕੀਤਾ SC ਦਾ ਰੁਖ਼, ਸਿੱਧੂ ਨੇ ਸਰਕਾਰ ਨੂੰ ਦਿੱਤੀ ਵਧਾਈ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ