ਆਈ. ਐੱਸ. ਆਈ. ਵਲੋਂ ਸਿੱਖਾਂ-ਹਿੰਦੂਆਂ ''ਤੇ ਹਮਲਾ ਨਿੰਦਣਯੋਗ : ਅਮਰਿੰਦਰ

Tuesday, Jul 03, 2018 - 06:45 AM (IST)

ਆਈ. ਐੱਸ. ਆਈ. ਵਲੋਂ ਸਿੱਖਾਂ-ਹਿੰਦੂਆਂ ''ਤੇ ਹਮਲਾ ਨਿੰਦਣਯੋਗ : ਅਮਰਿੰਦਰ

ਜਲੰਧਰ(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖਾਂ ਦੇ ਵਫਦ 'ਤੇ ਆਈ. ਐੱਸ. ਆਈ. ਵਲੋਂ ਕੀਤੇ ਗਏ ਜਾਨਲੇਵਾ ਹਮਲੇ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਹੈ ਕਿ ਅੱਤਵਾਦ ਵਿਰੁੱਧ ਸਮੁੱਚੇ ਸੰਸਾਰ ਨੂੰ ਇਕਜੁੱਟ ਹੁੰਦਿਆਂ ਇਕ ਸੁਰ 'ਚ ਆਵਾਜ਼ ਉਠਾਉਣ ਦੀ ਲੋੜ ਹੈ ਕਿਉਂਕਿ ਅੱਤਵਾਦ ਨਾ ਸਿਰਫ ਭਾਰਤ, ਸਗੋਂ ਸਮੁੱਚੇ ਸੰਸਾਰ ਲਈ ਗੰਭੀਰ ਖਤਰਾ ਬਣਿਆ ਹੋਇਆ ਹੈ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਆਈ. ਐੱਸ. ਆਈ. ਦੇ ਹਮਲੇ 'ਚ ਮਾਰੇ ਗਏ ਸਿੱਖ ਪਰਿਵਾਰਾਂ ਨੂੰ ਆਪਣੇ ਵਲੋਂ ਪੂਰੀ ਮਦਦ ਦੇਵੇਗੀ। ਪੀੜਤ ਪਰਿਵਾਰਾਂ ਨਾਲ ਦੁੱਖ ਦੀ ਘੜੀ 'ਚ ਸਮੁੱਚੀ ਪੰਜਾਬ ਸਰਕਾਰ ਖੜ੍ਹੀ ਹੈ।


Related News