ਜੋਧਪੁਰ ਜੇਲ ਪੀਡ਼ਤਾਂ ਨੂੰ ਮੁਆਵਜ਼ਾ ਦੇਣ ਦਾ ਅਮਰਿੰਦਰ ਸਿੰਘ ਸਰਕਾਰ ਦਾ ਫੈਸਲਾ ਇਤਿਹਾਸਕ : ਹਰਦੀਪ ਖਹਿਰਾ

Thursday, Jun 28, 2018 - 06:58 AM (IST)

ਜੋਧਪੁਰ ਜੇਲ ਪੀਡ਼ਤਾਂ ਨੂੰ ਮੁਆਵਜ਼ਾ ਦੇਣ ਦਾ ਅਮਰਿੰਦਰ ਸਿੰਘ ਸਰਕਾਰ ਦਾ ਫੈਸਲਾ ਇਤਿਹਾਸਕ : ਹਰਦੀਪ ਖਹਿਰਾ

ਪਟਿਆਲਾ (ਪਰਮੀਤ)  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਜੋਧਪੁਰ ਜੇਲ ਦੇ ਪੀਡ਼ਤਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਇਤਿਹਾਸਕ ਹੈ, ਜਿਸਨੇ ਪੀਡ਼ਤਾਂ ਦੇ ਜ਼ਖ਼ਮਾਂ ’ਤੇ ਮਲਮ ਲਾਉਣ ਦਾ ਕੰਮ ਕੀਤਾ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਨੇਤਾ ਤੇ ਕੌਂਸਲਰ ਹਰਦੀਪ ਖਹਿਰਾ ਨੇ ਕੀਤਾ ਹੈ। ਇਥੇ ਗੱਲਬਾਤ ਕਰਦਿਆਂ  ਉਨ੍ਹਾਂ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਮੇਸ਼ਾ ਹੀ ਸਿੱਖਾਂ ਦਾ ਖਿਆਲ ਰੱਖਿਆ ਹੈ ਤੇ ਸਿੱਖ ਹਿਤੈਸ਼ੀ ਫੈਸਲੇ ਲਏ ਹਨ। ਕੇਂਦਰ ਦੀ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਧੋਖੇਬਾਜ਼ਾਂ ਤੇ ਝੂਠਿਆਂ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਇਕ ਪਾਸੇ ਅਕਾਲੀਆਂ ਨਾਲ ਯਾਰੀ ਲਾਈ ਹੋਈ ਹੈ ਤੇ ਦੂਜੇ ਪਾਸੇ ਅਕਾਲੀਆਂ ਦੇ ਹੀ ਪਿੱਠ ਵਿਚ ਛੁਰੇ ਮਾਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅੰਮ੍ਰਿਤਸਰ ਦੀ ਅਦਾਲਤ ਨੇ ਜੋਧਪੁਰ ਦੇ ਬੰਦੀਆਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਤਾਂ ਕੇਂਦਰ ਸਰਕਾਰ ਨੇ ਪੀਡ਼ਤਾਂ ਨੂੰ ਮੁਆਵਜ਼ਾ ਦੇਣ ਦੀ ਥਾਂ ਉਲਟਾ ਹਾਈ ਕੋਰਟ ਵਿਚ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਜਿਸ ਨਾਲ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿਡ਼ਕਣ ਵਾਲੀ ਗੱਲ ਹੈ। ਇਸ ਮੌਕੇ ਮਨਜੀਤ ਨਗਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਵਤੇਜਪਾਲ ਸਿੰਘ, ਜਨਰਲ ਸਕੱਤਰ ਯੂਥ ਕਾਂਗਰਸ ਪਟਿਆਲਾ ਦਿਹਾਤੀ ਤੇ ਸੀਨੀਅਰ ਮੀਤ ਪ੍ਰਧਾਨ ਭਾਦਸੋਂ ਰੋਡ ਵੈਲਫੇਅਰ ਐਸੋਸੀਏਸ਼ਨ ਸਨੀ ਸ਼ਰਮਾ ਤੇ ਗਗਨਦੀਪ ਸਿੰਘ ਵੀ ਮੌਜੂਦ ਸਨ।
 


Related News