ਨੌਜਵਾਨਾਂ ਨੇ ਆਸਿਫਾ ਲਈ ਇਨਸਾਫ ਵਾਸਤੇ ਕੱਢਿਆ ਕੈਂਡਲ ਮਾਰਚ

Tuesday, Apr 17, 2018 - 04:42 AM (IST)

ਨੌਜਵਾਨਾਂ ਨੇ ਆਸਿਫਾ ਲਈ ਇਨਸਾਫ ਵਾਸਤੇ ਕੱਢਿਆ ਕੈਂਡਲ ਮਾਰਚ

ਤਰਨਤਾਰਨ,   (ਮਿਲਾਪ)-  ਕੱਲ ਦੇਰ ਸ਼ਾਮ ਤਰਨਤਾਰਨ ਸ਼ਹਿਰ ਵਿਚ ਨੌਜਵਾਨਾਂ ਨੇ ਜੰਮੂ ਦੇ ਕਠੂਆ 'ਚ ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਬੱਚੀ ਆਸਿਫਾ ਦੇ ਹੱਕ 'ਚ ਇਨਸਾਫ ਦੀ ਮੰਗ ਕਰਦਿਆਂ ਸ਼ਹਿਰ ਵਿਚ ਕੈਂਡਲ ਮਾਰਚ ਕੀਤਾ। ਇਹ ਮਾਰਚ ਨੌਜਵਾਨ ਵਿਦਿਆਰਥੀ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ। ਸ਼ਹਿਰ ਦੀ ਗਾਂਧੀ ਪਾਰਕ ਤੋਂ ਸ਼ੁਰੂ ਹੋ ਕੇ ਇਹ ਕੈਂਡਲ ਮਾਰਚ ਬੋਹੜੀ ਚੌਕ 'ਚੋਂ ਹੁੰਦਾ ਹੋਇਆ ਵਾਪਸ ਗਾਂਧੀ ਪਾਰਕ ਜਾ ਕੇ ਸਮਾਪਤ ਹੋਇਆ। ਨੌਜਵਾਨਾਂ ਦੇ ਹੱਥਾਂ ਵਿਚ ਔਰਤਾਂ ਦੇ ਹੱਕਾਂ ਸਬੰਧੀ ਅਤੇ ਆਸਿਫਾ ਦੇ ਇਨਸਾਫ ਸਬੰਧੀ ਪੋਸਟਰ, ਬੈਨਰ ਆਦਿ ਸਨ। ਨੌਜਵਾਨ ਪੂਰੇ ਜੋਸ਼ ਨਾਲ ਆਸਿਫਾ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਸਨ। ਖਾਸ ਗੱਲ ਇਹ ਦੇਖਣ ਵਿਚ ਸਾਹਮਣੇ ਆਈ ਕਿ ਇਹ ਨੌਜਵਾਨ ਕਿਸੇ ਵੀ ਜਥੇਬੰਦੀ ਨਾਲ ਸਬੰਧਤ ਨਹੀਂ ਸਨ। ਆਪਣੇ ਤੌਰ 'ਤੇ ਜਾਗਰੂਕ ਹੋ ਕੇ ਦੂਜਿਆਂ ਨੂੰ ਜਾਗਰੂਕ ਕਰ ਰਹੇ ਸਨ। ਇਸ ਸਮੇਂ ਗੁਰਪ੍ਰੀਤ ਸਿੰਘ, ਪਾਰਸਜੀਤ ਸਿੰਘ, ਧਰਮਿੰਦਰ ਬਿੱਟੂ, ਅਭੀ, ਰਣਜੀਤ ਸਿੰਘ, ਦੀਪਕ ਰਾਣਾ, ਸੰਨੀ, ਲਵਪ੍ਰੀਤ ਸਿੰਘ, ਰਵੀ ਆਦਿ ਹਾਜ਼ਰ ਸਨ।


Related News