ਨਹਿਰ ’ਚ ਪ੍ਰੇਮੀ ਜੋੜੇ ਦੀਆਂ ਇਸ ਹਾਲਤ ’ਚ ਲਾਸ਼ਾਂ ਦੇਖ ਲੋਕਾਂ ਦਾ ਨਿਕਲਿਆ ਤ੍ਰਾਹ

Monday, Apr 12, 2021 - 06:31 PM (IST)

ਨਹਿਰ ’ਚ ਪ੍ਰੇਮੀ ਜੋੜੇ ਦੀਆਂ ਇਸ ਹਾਲਤ ’ਚ ਲਾਸ਼ਾਂ ਦੇਖ ਲੋਕਾਂ ਦਾ ਨਿਕਲਿਆ ਤ੍ਰਾਹ

ਧੂਰੀ (ਸ਼ਰਮਾ) : ਰਣੀਕੇ ਨਹਿਰ ਪਿੰਡ ਹਸਨਪੁਰ ਨੇੜੇ ਨਹਿਰ ਵਿਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾ ਬਰਾਮਦ ਹੋਈਆਂ ਹਨ। ਦੋਵਾਂ ਦੇ ਹੱਥ ਇਕ ਦੂਜੇ ਨਾਲ ਬੰਨ੍ਹੇ ਹੋਏ ਸਨ। ਮ੍ਰਿਤਕਾਂ ਦੀ ਪਛਾਣ ਕੁਲਵਿੰਦਰ ਸਿੰਘ ਕਾਲਾ ਪੁੱਤਰ ਕਰਨੈਲ ਸਿੰਘ ਅਤੇ ਵੀਰਪਾਲ ਕੌਰ ਪਤਨੀ ਬਬਲੂ ਵਾਸੀ ਬਡਰੁੱਖਾਂ ਵਜੋਂ ਹੋਈ ਹੈ। ਦੋਵਾਂ ਦੀ ਉਮਰ ਲਗਭਗ 26-27 ਸਾਲ ਦੱਸੀ ਜਾ ਰਹੀ ਹੈ। ਮੁੰਡਾ-ਕੁੜੀ ਪਿੰਡ ਬਡਰੁੱਖਾਂ ਵਿਚ ਇਕੋ ਗਲੀ ਦੇ ਨਿਵਾਸੀ ਸਨ। ਵੀਰਪਾਲ ਜੋ ਕਿ ਵਿਆਹੀ ਹੋਈ ਸੀ, ਜਿਸ ਕੋਲ ਇਕ ਚਾਰ ਸਾਲ ਦਾ ਬੱਚਾ ਵੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਦਾ ਕਹਿਰ, ਓਵਰਡੋਜ਼ ਨਾਲ ਪਤੀ-ਪਤਨੀ ਦੀ ਹਾਲਤ ਵਿਗੜੀ

ਥਾਣਾ ਧੂਰੀ ਅਧੀਨ ਪੈਂਦੇ ਰਣੀਕੇ ਚੌਂਕੀ ਦੇ ਇੰਚਾਰਜ ਧਰਮਪਾਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਦੇ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਸਨ। ਉਨ੍ਹਾਂ ਹੋਰ ਦੱਸਿਆ ਕਿ ਦੋਵਾਂ ਪਰਿਵਾਰਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ। ਮਾਮਲਾ ਪੰਚਾਇਤ ਕੋਲ ਪਹੁੰਚਿਆ ਤਾਂ ਪੰਚਾਇਤ ਨੇ ਰਾਜੀਨਾਮਾ ਕਰਵਾ ਦਿੱਤਾ ਸੀ। ਮ੍ਰਿਤਕ ਕੁੜੀ ਆਪਣੇ ਪੇਕੇ ਬਰਨਾਲਾ ਚਲੀ ਗਈ। ਅੱਜ ਕੁਲਵਿੰਦਰ ਸਿੰਘ ਅਤੇ ਵੀਰਪਾਲ ਕੌਰ ਨੇ ਬਰਨਾਲਾ ਤੋਂ ਆਉਣ ਮਗਰੋਂ ਇਸ ਘਟਨਾ ਨੂੰ ਅੰਜਾਮ ਦਿੱਤਾ। ਲਾਸ਼ਾਂ ਪੋਸਟਮਾਰਟਮ ਮਗਰੋਂ ਸਿਵਲ ਹਸਪਤਾਲ ਧੂਰੀ ਵਿਖੇ ਰੱਖੀਆਂ ਗਈਆਂ ਹਨ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ 174 ਦੀ ਕਾਰਵਾਈ ਕੀਤੀ ਗਹੀ ਹੈ। ਇਥੇ ਇਹ ਵਰਣਨਯੋਗ ਹੈ ਕਿ ਲੜਕੀ ਅਤੇ ਲੜਕੇ ਦੇ ਹੱਥ ਇਕ ਦੂਸਰੇ ਨਾਲ ਬੰਨ੍ਹੇ ਹੋਏ ਸਨ।

ਇਹ ਵੀ ਪੜ੍ਹੋ : 100 ਸਾਲਾ ਸਾਲੇਹਾਰ ਨਾਲ ਛੇੜਛਾੜ ਦੇ ਦੋਸ਼ ’ਚ ਬਜ਼ੁਰਗ ਦਾ ਕੱਢਿਆ ਜਲੂਸ, ਹੈਰਾਨ ਕਰੇਗਾ ਲੁਧਿਆਣੇ ਦਾ ਇਹ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News