ਨਾਨਕੇ ਪਿੰਡ ਆਇਆ ਨੌਜਵਾਨ ਨਹਿਰ ''ਚ ਡੁੱਬਿਆ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

Saturday, Aug 10, 2024 - 06:12 PM (IST)

ਨਾਨਕੇ ਪਿੰਡ ਆਇਆ ਨੌਜਵਾਨ ਨਹਿਰ ''ਚ ਡੁੱਬਿਆ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਮੋਗਾ (ਅਜੇ, ਗੋਪੀ ਰਾਉਕੇ, ਕਸ਼ਿਸ਼ ਸਿੰਗਲਾ) : ਬਾਘਾ ਪੁਰਾਣਾ ਦੇ ਨੇੜਲੇ ਪਿੰਡ ਸਮਾਲਸਰ ਵਿਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਨਹਿਰ ਵਿਚ ਨਹਾਉਣ ਗਏ 2 ਨੌਜਵਾਨਾਂ ਵਿਚੋਂ ਇਕ ਡੁੱਬ ਗਿਆ । ਇਹ ਨੌਜਵਾਨ ਪਿੰਡ ਢਿੱਲਵਾ ਕਲਾਂ ਦਾ ਰਹਿਣ ਵਾਲਾ ਹੈ ਅਤੇ ਸਮਾਲਸਰ ਆਪਣੇ ਨਾਨਕੇ ਪਿੰਡ ਮਿਲਣ ਆਇਆ ਸੀ। ਪਿੰਡ ਵਾਲਿਆਂ ਵੱਲੋ ਇਕ ਨੌਜਵਾਨ ਨੂੰ ਤਾਂ ਬਚਾਅ ਲਿਆ ਗਿਆ ਪਰ ਇਕ ਲਾਪਤਾ ਹੋ ਗਿਆ। ਪਿੰਡ ਵਾਸੀ ਕਾਫ਼ੀ ਸਮੇਂ ਤੋਂ ਡੁੱਬਣ ਵਾਲੇ ਨੌਜਵਾਨ ਦੀ ਭਾਲ ਕਰ ਰਹੇ ਹਨ ਪਰ ਕੁੱਝ ਵੀ ਹੱਥ ਨਹੀਂ ਲੱਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਗੋਤਾਖੋਰ ਮੌਕੇ 'ਤੇ ਭੇਜਿਆ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਚੈਨ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਮੇਵਾ ਸਿੰਘ (22) ਉਸਦਾ ਭਤੀਜਾ ਹੈ। ਸੁਖਚੈਨ ਸਿੰਘ ਨੇ ਦੱਸਿਆ ਕਿ ਮੇਵਾ ਦੇ ਸਮਾਲਸਰ ਨਾਨਕੇ ਆਇਆ ਸੀ। ਇਸ ਦੌਰਾਨ ਜਦੋਂ ਉਹ ਨਹਿਰ ਦੇ ਪੁੱਲ ਉੱਪਰ ਪਹੁੰਚਿਆ ਤਾਂ ਉਥੇ ਕਈ ਮੁੰਡੇ ਨਹਾਅ ਰਹੇ ਸਨ ਅਤੇ ਉਨ੍ਹਾਂ ਨੂੰ ਵੇਖ ਕੇ ਉਹ ਵੀ ਨਹਾਉਣ ਲਈ ਨਹਿਰ ਵਿਚ ਵੜ ਗਿਆ। ਮੇਵਾ ਸਿੰਘ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਰਕੇ ਉਹ ਡੁੱਬ ਗਿਆ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਸ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਚੈਨ ਸਿੰਘ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ । 

ਇਹ ਵੀ ਪੜ੍ਹੋ : ਪੰਜਾਬ ਦੇ ਮਸ਼ਹੂਰ ਪਿੰਡ ਦੇ ਲੋਕਾਂ ਦਾ ਸਖ਼ਤ ਫ਼ਰਮਾਨ, ਬਾਹਰੀ ਸੂਬਿਆਂ ਦੇ ਲੋਕਾਂ ਲਈ ਸਖ਼ਤ ਹਦਾਇਤਾਂ ਜਾਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News