ਭਾਰੀ ਮੀਂਹ ਤੇ ਗੜ੍ਹੇਮਾਰੀ ਨਾਲ ਸਰਦੀ ਦੇ ਮੌਸਮ ਦਾ ਆਗਾਜ਼

Thursday, Nov 07, 2019 - 03:21 PM (IST)

ਭਾਰੀ ਮੀਂਹ ਤੇ ਗੜ੍ਹੇਮਾਰੀ ਨਾਲ ਸਰਦੀ ਦੇ ਮੌਸਮ ਦਾ ਆਗਾਜ਼

ਚਮਿਆਰੀ (ਸੰਧੂ) : ਅੰਮ੍ਰਿਤਸਰ ਅਤੇ ਨੇੜਲੇ ਖੇਤਰਾਂ 'ਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਹੋ ਰਹੀ ਹੈ। ਇਸ ਬੇਮੌਸਮੀ ਮੀਂਹ ਅਤੇ ਗੜ੍ਹੇਮਾਰੀ ਨਾਲ ਜਿੱਥੇ ਸਰਦੀ ਦੇ ਮੌਸਮ ਦਾ ਆਗਾਜ਼ ਹੋ ਗਿਆ ਹੈ ਉੱਥੇ ਹੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਉਂਕਿ ਅਜੇ ਬਹੁਤ ਥਾਵਾਂ ਤੇ ਸਾਉਣੀ ਦੀ ਮੁੱਖ ਫਸਲ ਝੋਨੇ ਦੀ ਕਿਸਮ ਬਾਸਮਤੀ ਦੀ ਵਢਾਈ ਚੱਲ ਹੈ।

PunjabKesariਮੰਡੀਆਂ ਅੰਦਰ ਵੀ ਫਸਲ ਖੁੱਲੇ ਆਸਮਾਨ 'ਚ ਪਈ ਹੋਈ ਹੈ। ਦੂਜੇ ਪਾਸੇ ਕਿਸਾਨ ਹਾੜੀ ਦੀ ਮੁੱਖ ਫਸਲ ਦੀ ਬਜਾਈ ਵੀ ਕਰ ਰਿਹਾ ਹੈ । ਕਿਸਾਨ ਵਲੋਂ ਜੋ ਕਣਕ ਦੀ ਫਸਲ ਇਕ-ਦੋ ਦਿਨ ਪਹਿਲਾਂ ਬੀਜੀ ਗਈ ਹੈ, ਭਾਰੀ ਮੀਂਹ ਕਾਰਨ ਉਸ ਦਾ ਵੀ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।


author

Baljeet Kaur

Content Editor

Related News