ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖ੍ਰੀਦਣ ਲਈ ਵਚਨਬੱਧ: ਸਰਕਾਰੀਆ

04/24/2020 3:24:28 PM

ਰਾਜਾਸਾਂਸੀ (ਰਾਜਵਿੰਦਰ ਹੁੰਦਲ): ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਹਲਕਾ ਰਾਜਾਸਾਂਸੀ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨ,ਮਜ਼ਦੂਰ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਸ਼ੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਪ੍ਰੇਰਿਤ ਕਰਦਿਆਂ ਮਾਸਕ ਅਤੇ ਸੈਨੀਟਾਈਜ਼ਰ ਤਕਸੀਮ ਕੀਤੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਹਾੜੀ ਦੀ ਫਸਲ ਦੀ ਕਟਾਈ ਅਤੇ ਮੰਡੀਕਰਨ ਦੌਰਾਨ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਕਿਸਾਨਾਂ,ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਸ਼ੋਸ਼ਲ ਡਿਸਟੈਂਸ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਭਿਆਨਕ ਬੀਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਰਥੱਲੀ ਮਚਾÎਈ ਹੋਈ ਹੈ।ਇਸ ਵਾਇਰਸ ਤੋਂ ਮੁਕਤੀ ਪਾਉਣ ਲਈ ਸਾਰਿਆ ਦਾ ਸਹਿਯੋਗ ਜ਼ਰੂਰੀ ਹੈ। ਇਸ ਸਮੇਂ ਚੇਅਰਮੈਨ ਜ਼ਿਲਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ,ਕਮਲ ਸਰਕਾਰੀਆ,ਇੰਦਰਪਾਲ ਸਿੰਘ ਲਾਲੀ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ,ਸਾਹਿਬ ਸਿੰਘ ਸਕੱਤਰ ਮਾਰਕੀਟ ਕਮੇਟੀ ਚੌਗਾਵਾਂ,ਸਰਬਜੀਤ ਸਿੰਘ ਮੰਡੀ ਅਫਸਰ,ਸਤਿੰਦਰਪਾਲ ਸਿੰਘ ਸਰਪੰਚ ਵਰਨਾਲੀ,ਕੁਲਦੀਪ ਸਿੰਘ ਛੀਨਾਂ ਸਰਪੰਚ ਵਿਚਲਾ ਕਿਲਾ,ਦਿਲਪ੍ਰੀਤ ਸਿੰਘ ਟੋਨੀ ਸਰਪੰਚ ਬੂਆ ਨੰਗਲੀ,ਨਾਮਧਾਰੀ ਨਰਿੰਦਰ ਸਿੰਘ,ਅਜਾਦਦਵਿੰਦਰ ਸਿੰਘ ਰਾਣੇਵਾਲੀ,ਪਵਨਦੀਪ ਸਿੰਘ ਪੰਨੂ ਆੜਤੀਆ,ਰਾਜੇਸ਼ ਖੋਸਲਾ ਕਾਰਜ ਸਾਧਕ ਅਫਸਰ,ਗੁਰਲਾਲ ਸਿੰਘ ਸੁਪਰਡੈਂਟ, ਐਸ.ਐਚ.ਮਨਮੀਤਪਾਲ ਸਿੰਘ ,ਹਰਦਿਆਲ ਸਿੰਘ,ਬਲਵਿੰਦਰ ਸਿੰਘ ਸੈਨਟਰੀ ਇੰਸਪੈਕਟਰ,ਹਰਕਵਲਜੀਤ ਸਿੰਘ ਸਰਪੰਚ ਅਦਲੀਵਾਲ,ਨੰਬਰਦਾਰ ਵਿੱਪਨ ਕੌਸਲਰ,ਹਰਜੀਤ ਸਿੰਘ ਕੌਸਲਰ ਆਦਿ ਹਾਜ਼ਰ ਸਨ।


Shyna

Content Editor

Related News