ਕੈਬਨਿਟ ਮੰਤਰੀ ਦੀ ਭਤੀਜੀ ਨਾਲ ਸਹੁਰਿਆਂ ਵੱਲੋਂ ਕੁੱਟਮਾਰ, ਵਿਆਹ ਦੇ 5 ਦਿਨਾਂ ਮਗਰੋਂ ਹੀ ਦਿਖਾ 'ਤਾ ਅਸਲੀ ਰੰਗ

12/05/2020 4:17:09 PM

ਨਾਭਾ (ਜੈਨ) : ਇਕ ਕੈਬਨਿਟ ਮੰਤਰੀ ਦੀ ਭਤੀਜੀ ਨੂੰ ਸਹੁਰਾ ਪਰਿਵਾਰ ਵੱਲੋਂ ਹੋਰ ਦਾਜ ਦੀ ਮੰਗ ਸਬੰਧੀ ਤੰਗ ਤੇ ਕੁੱਟਮਾਰ ਕਰਨ ਦੇ ਦੋਸ਼ 'ਚ ਇਥੇ ਕੋਤਵਾਲੀ ਪੁਲਸ ਨੇ ਸਾਬਕਾ ਕੈਬਨਿਟ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਦੇ ਪਰਿਵਾਰ ਦੇ 6 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਫ਼ੌਜੀ' ਬਣਨ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਇਸ ਤਾਰੀਖ਼ ਤੋਂ ਖੰਨਾ 'ਚ ਭਰਤੀ ਰੈਲੀ ਸ਼ੁਰੂ

ਐੱਸ. ਐੱਚ. ਓ. ਅਨੁਸਾਰ ਸਥਾਨਕ ਸ਼ਿਵਾ ਐਨਕਲੇਵ ਕਾਲੋਨੀ ਦੇ ਵਾਸੀ ਤੇ ਸਹਿਕਾਰੀ ਬੈਂਕ ਦੇ ਸੇਵਾਮੁਕਤ ਚੀਫ ਮੈਨੇਜਰ ਨਰੇਸ਼ ਚੌਧਰੀ ਦੀ ਬੇਟੀ ਆਯੁਸ਼ੀ ਦੇ ਬਿਆਨਾਂ ਅਨੁਸਾਰ ਉਸ ਦੇ ਪਤੀ ਮਾਨਵ ਕੌਲਧਾਰ ਪੁੱਤਰ ਰੌਸ਼ਨ ਲਾਲ, ਜੇਠ ਰਾਹੁਲ ਕੌਲਧਾਰ, ਜਠਾਣੀ ਤਨਵੀਰ ਕੌਰ, ਸੱਸ ਮਨਜੀਤ ਕੌਰ, ਸਹੁਰਾ ਰੌਸ਼ਨ ਲਾਲ ਵਾਸੀ ਮੋਹਾਲੀ ਅਤੇ ਬੇਬੀ ਪਤਨੀ ਦੀਪਕ ਕੌਂਡਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਅੱਜ ਫ਼ੈਸਲੇ ਦਾ ਦਿਨ, ਸਰਕਾਰ 'ਕਿਸਾਨਾਂ' ਨਾਲ ਕਰੇਗੀ 5ਵੀਂ ਬੈਠਕ

ਆਯੁਸ਼ੀ ਦਾ ਵਿਆਹ 27 ਫਰਵਰੀ, 2020 ਨੂੰ ਕੀਤਾ ਗਿਆ ਸੀ। ਸਿਰਫ 5 ਦਿਨ ਸਹੁਰੇ ਪਰਿਵਾਰ 'ਚ ਰਹਿਣ ਤੋਂ ਬਾਅਦ ਆਯੁਸ਼ੀ ਇੱਥੇ ਮਾਪਿਆਂ ਕੋਲ ਆ ਗਈ ਸੀ। ਉਸ ਨੂੰ ਹੋਰ ਦਾਜ ਲੈ ਕੇ ਆਉਣ ਲਈ ਤੰਗ ਕੀਤਾ ਜਾਂਦਾ ਸੀ ਅਤੇ ਕੁੱਟਮਾਰ ਵੀ ਕੀਤੀ ਗਈ।

ਇਹ ਵੀ ਪੜ੍ਹੋ : ਘੱਟ ਗਿਣਤੀ ਵਰਗ ਲਈ 'ਵਜ਼ੀਫਾ ਸਕੀਮ' ਦੀਆਂ ਤਾਰੀਖ਼ਾਂ 'ਚ ਵਾਧਾ
ਜ਼ਿਕਰਯੋਗ ਹੈ ਕਿ ਆਯੁਸ਼ੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਭਤੀਜੀ ਹੈ ਅਤੇ ਸਹੁਰਾ ਪਰਿਵਾਰ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ. ਪੀ. ਦਾ ਨਜ਼ਦੀਕੀ ਹੈ। ਦੋਵੇਂ ਪਰਿਵਾਰ ਸੱਤਾਧਾਰੀ ਕਾਂਗਰਸ ਦੇ ਵੱਡੇ ਆਗੂਆਂ ਦੇ ਰਿਸ਼ਤੇਦਾਰ ਹਨ।

ਨੋਟ : ਕੈਬਨਿਟ ਮੰਤਰੀ ਦੀ ਭਤੀਜੀ ਨਾਲ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਤੁਹਾਡੀ ਕੀ ਹੈ ਰਾਏ

 


Babita

Content Editor

Related News