ਸੂਬਾ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਪੰਜਾਬ ’ਚ ਹੀ ਉਦਯੋਗ ਸਥਾਪਿਤ ਕਰਨੈ: ਅਮਨ ਅਰੋੜਾ

05/27/2023 10:37:32 AM

ਫਗਵਾੜਾ (ਜਲੋਟਾ)-ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਕਾਬਿਲ ਬਣਾ ਕੇ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦਾਤੇ ਬਣਾਉਣ ਲਈ ਹੁਨਰ ਵਿਕਾਸ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਸ਼ੁੱਕਰਵਾਰ ਫਗਵਾੜਾ ਵਿਖੇ ‘ਸੈਂਟਰ ਆਫ਼ ਐਕਸੀਲੈਂਸ’ ਦਾ ਉਦਘਾਟਨ ਕਰਨ ਮੌਕੇ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਪੰਜਾਬ ’ਚ ਹੀ ਉਦਯੋਗ ਸਥਾਪਿਤ ਕਰਨਾ ਹੈ ਤਾਂ ਜੋ ਮਜਬੂਰੀ ਵੱਸ ਵਿਦੇਸ਼ੀ ਜਾ ਰਹੇ ਨੌਜਵਾਨਾਂ ਦੇ ਪ੍ਰਵਾਸ ਨੂੰ ਠੱਲ੍ਹ ਪਾਈ ਜਾ ਸਕੇ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਰੁਜ਼ਗਾਰ ਉਤਪੱਤੀ ਵਿਭਾਗ ਵੱਲੋਂ ਅਜਿਹੇ ਹੋਰ ‘ਸੈਂਟਰ ਆਫ਼ ਐਕਸੀਲੈਂਸ’ ਖੋਲ੍ਹੇ ਜਾਣਗੇ ਤਾਂ ਜੋ ਉਦਯੋਗਾਂ ਦੀ ਮੰਗ ਅਨੁਸਾਰ ਨੌਜਵਾਨਾਂ ਦੇ ਹੁਨਰ ਵਿਕਾਸ ਨੂੰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਪੂਰੇ ਦੋਆਬਾ ਖੇਤਰ ਅਤੇ ਵਿਸ਼ੇਸ਼ ਕਰਕੇ ਜਲੰਧਰ ਅਤੇ ਫਗਵਾੜਾ ਦੇ ਉਦਯੋਗਾਂ ਲਈ ਮੀਲਪੱਥਰ ਸਾਬਤ ਹੋਵੇਗਾ, ਜੋ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਰਾਹ ਦਸੇਰਾ ਬਣੇਗਾ। ਸ਼ੁਰੂਆਤੀ ਮਿਆਦ 2023-2025 ਤੱਕ 2 ਸਾਲ ਰੱਖੀ ਗਈ ਹੈ, ਜਿਸ ਦੌਰਾਨ ਲਗਭਗ 2000 ਪ੍ਰਾਰਥੀਆਂ ਨੂੰ ਆਟੋਮੋਟਿਵ ਮਸ਼ੀਨ ਆਪ੍ਰੇਟਰ ਅਤੇ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਅਸੈਂਬਲੀ ਫਿਟਰ ਦੇ 04-04 ਮਹੀਨੇ ਦੇ ਹੁਨਰ ਸਿਖਲਾਈ ਕੋਰਸ ਕਰਵਾਏ ਜਾਣਗੇ।

ਇਹ ਵੀ ਪੜ੍ਹੋ -  ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ

ਪੰਜਾਬ ਹੁਨਰ ਵਿਕਾਸ ਅਤੇ ਰੋਜ਼ਗਾਰ ਮਿਸ਼ਨ ਦੀ ਡਾਇਰੈਕਟਰ ਜਨਰਲ ਦੀਪਤੀ ਉੱਪਲ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਚਾਹਵਾਨ ਪ੍ਰਾਰਥੀਆਂ ਦੀ ਬੈਚ ਅਨੁਸਾਰ ਰਜਿਸਟ੍ਰੇਸ਼ਨ ਕਰਕੇ ਮਾਹਿਰ ਟ੍ਰੇਨਰਾਂ ਨਾਲ ਟ੍ਰੇਨਿੰਗ ਕਰਵਾਈ ਜਾਵੇਗੀ। ਉਪਰੰਤ ਗੈਸਟ ਲੈਕਚਰਾਂ ਦੇ ਨਾਲ ਇੰਡਸਟਰੀ ਵਿਜ਼ਿਟ ਕਰਵਾਈ ਜਾਵੇਗੀ ਅਤੇ ਜਾਬ ਇੰਟਰਵਿਊ ਕਰਕੇ ਮੁਲਾਂਕਣ ਅਤੇ ਸਰਟੀਫਿਕੇਸ਼ਨ ਕਰਦੇ ਹੋਏ ਫਾਈਨਲ ਪਲੇਸਮੈਂਟ ਕਰਵਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਰੋੜਾ ਵੱਲੋਂ ਸੈਂਟਰ ਵਿਖੇ ਅਤਿ ਆਧੁਨਿਕ ਮਸ਼ੀਨਰੀ ਅਤੇ ਕੰਪਿਊਟਰ ਲੈਬ ਦਾ ਵੀ ਉਦਘਾਟਨ ਵੀ ਕੀਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ, ਕੁਲਵਿੰਨ ਸਿਹਰਾ ਕੋ ਚੇਅਰਮੈਨ, ਵਿਜੈ ਗਰਗ ਚੇਅਰਮੈਨ ਐਸੋਚੈਮ, ਰਵਿੰਦਰ ਚੰਦਰਾ ਖੇਤਰੀ ਡਾਇਰੈਕਟਰ ਐੱਨ. ਆਰ. ਐਸੋਚੈਮ ਨੇ ਵੀ ਵਿਚਾਰ ਰੱਖੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ, ਐੱਸ. ਡੀ. ਐੱਮ. ਡਾ. ਜੈ ਇੰਦਰ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ - ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News