ਨਵਜੋਤ ਸਿੱਧੂ ਵਲੋਂ ਸ਼ੁਰੂ ਕੀਤੀ ਗਈ ''ਸਾਂਝੀ ਰਸੋਈ'' ਆਈ ਜਾਂਚ ਦੇ ਦਾਇਰੇ ''ਚ
Tuesday, Jun 13, 2017 - 06:03 PM (IST)
ਅੰਮ੍ਰਿਤਸਰ - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਸ ਰੁਪਏ 'ਚ ਗਰੀਬ ਜਨਤਾ ਲਈ ਸ਼ੁਰੂ ਕੀਤੀ ਰੋਸਈ ਜਾਂਚ ਦੇ ਘੇਰੇ 'ਚ ਆ ਗਈ ਹੈ। ਇਸ ਰਸੌਈ ਦਾ ਉਦਘਾਟਨ ਅੰਮ੍ਰਿਤਸਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਸੀ। ਜਿਸ 'ਚ ਦਸ ਰੁਪਏ 'ਚ ਲੋਕਾਂ ਨੂੰ ਇਕ ਸਮੇਂ ਦਾ ਖਾਣਾ ਦਿੱਤਾ ਜਾਂਦਾ ਹੈ। ਸਿੱਧੂ ਨੇ ਖੁਦ ਵੀ ਇਸ ਖਾਣੇ ਨੂੰ ਖਾਦਾ ਸੀ। ਇਸ ਖਾਣੇ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਅਗਲੇ ਹੀ ਦਿਨ ਮਾੜੀ ਹਾਲਤ 'ਚ ਇਹ ਖਾਣਾ ਲੋਕਾਂ ਨੂੰ ਪਰੋਸਿਆ ਗਿਆ। ਜੋ ਖਾਣਾ ਖਾਣ ਦੇ ਬਿਲਕੁਲ ਵੀ ਲਾਇਕ ਨਹੀਂ ਸੀ। ਇਸ ਮਾਮਲੇ ਨੂੰ ਜਦੋਂ ਡੀ. ਸੀ. ਦੇ ਸਾਹਮਣੇ ਰੱਖਿਆ ਗਿਆ ਤਾਂ ਉਹ ਇਸ ਤੋਂ ਆਪਣਾ ਪੱਲਾ ਝਾੜਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਇਕ ਅਲੱਗ ਤਰ੍ਹਾਂ ਦਾ ਹੀ ਜਵਾਬ ਦਿੰਦੇ ਹੋਏ ਕਿਹਾ ਕਿ ਇਕ ਬੈਚ ਅਜਿਹਾ ਸੀ ਜਿਸ 'ਚ ਗਲਤ ਖਾਣਾ ਲੋਕਾਂ ਨੂੰ ਪਰੋਸਿਆ ਗਿਆ ਸੀ ਪਰ ਉਸ ਨੂੰ ਵਾਪਸ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ 'ਚ ਇਕ ਅਜਿਹੀ ਕਮੇਟੀ ਦਾ ਨਿਰਮਾਣ ਕੀਤਾ ਗਿਆ ਹੈ ਜੋ ਇਸ ਦੀ ਜਾਂਚ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਨਤਾ ਦੀ ਕੋਸ਼ਿਸ਼ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਇਸ 'ਚ ਪ੍ਰਸ਼ਾਸਨ ਦਾ ਕੋਈ ਲੈਣਾ ਦੇਣਾ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵੇਂ ਕੰਮ 'ਚ ਕੁਝ ਗਲਤ ਹੋ ਹੀ ਜਾਂਦਾ ਹੈ।
ਜੇਕਰ ਇਹ ਕੰਮ ਪ੍ਰਸ਼ਾਸਨ ਦਾ ਨਹੀਂ ਸੀ ਤਾਂ ਉਦਘਾਟਨ ਸਮੇਂ ਪ੍ਰਸ਼ਾਸਨ ਉੱਥੇ ਕੀ ਕਰਨ ਲਈ ਗਿਆ ਸੀ। ਇਸ ਦੌਰਾਨ ਕੇਵਲ ਵਾਹ-ਵਾਹ ਲੁੱਟਣਾ ਹੀ ਪ੍ਰਸ਼ਾਸਨ ਦਾ ਕੰਮ ਸੀ ਪਰ ਗਲਤ ਮਾਮਲੇ 'ਚੋਂ ਉਹ ਆਪਣਾ ਬਚਾਅ ਕਰ ਰਿਹਾ ਹੈ।
