ਜਲੰਧਰ ਦੇ ਬੱਸ ਸਟੈਂਡ ਨੇੜਲੇ ਮਸ਼ਹੂਰ ਸ਼ਾਪਿੰਗ ਮਾਲ ''ਚ ਚੱਲਦੈ ਗੰਦਾ ਧੰਦਾ, ਰਿਸੈਪਸ਼ਨ ’ਤੇ ਸੌਦਾ, ਅੰਦਰ ਵਸੂਲੀ
Wednesday, Nov 08, 2023 - 09:28 PM (IST)
ਜਲੰਧਰ (ਵਿਸ਼ੇਸ਼) : ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਅਤੇ ਵਧੇਰੇ ਦੁਕਾਨਦਾਰ ਤੇ ਕਾਰੋਬਾਰੀ ਇਸ ਸੀਜ਼ਨ ਵਿਚ ਰੁੱਝੇ ਹੋਏ ਹਨ, ਉਥੇ ਹੀ ਜਲੰਧਰ ਵਿਚ ਇਸ ਫੈਸਟੀਵਲ ਸੀਜ਼ਨ ਦੌਰਾਨ ਪੁਲਸ ਪ੍ਰਸ਼ਾਸਨ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਵਿਚ ਰੁੱਝਿਆ ਹੋਇਆ ਹੈ। ਇਸ ਦੌਰਾਨ ਸ਼ਹਿਰ ਦੇ ਕਈ ਸਪਾ ਸੈਂਟਰਾਂ ਨੇ ਗੰਦੇ ਧੰਦੇ ਦਾ ਕੰਮ ਫਿਰ ਤੋਂ ਤੇਜ਼ ਕਰ ਦਿੱਤਾ ਹੈ। ਪਿਛਲੇ ਦਿਨੀਂ ਇਸ ਸਬੰਧ ਵਿਚ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਖ਼ਬਰਾਂ ਛਾਪੀਆਂ ਗਈਆਂ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਅਤੇ ਕਈ ਸੈਂਟਰਾਂ ’ਤੇ ਤਾਲਾ ਲੱਗ ਗਿਆ।
ਇਹ ਵੀ ਪੜ੍ਹੋ : ਜਲੰਧਰ 'ਚ ਕਾਂਗਰਸ ਲਈ ਖ਼ਤਰੇ ਦੀ ਘੰਟੀ, ਵੱਡਾ ਧਮਾਕਾ ਕਰ ਸਕਦੇ ਹਨ ਸੁਸ਼ੀਲ ਰਿੰਕੂ
ਗਾਹਕਾਂ ਨੂੰ ਦਿੱਤੀ ਜਾਂਦੀ ਹੈ ਹਾਫ ਤੋਂ ਲੈ ਕੇ ‘ਫੁੱਲ ਸੇਵਾ’
ਪੁਲਸ ਦੇ ਰੁਝੇਵੇਂ ਨੂੰ ਦੇਖਦਿਆਂ ਕੁਝ ਸਪਾ ਸੈਂਟਰਾਂ ਨੇ ਫਿਰ ਤੋਂ ਧੰਦਾ ਤੇਜ਼ ਕਰ ਦਿੱਤਾ ਹੈ। ਜਲੰਧਰ ਦੇ ਪ੍ਰਮੁੱਖ ਐੱਮ. ਬੀ. ਡੀ. ਮਾਲ ਦੇ ਅੰਦਰ ਸਪਾ ਸੈਂਟਰ ’ਤੇ ਤਾਂ ਇਹ ਕੰਮ ਕਈ ਗੁਣਾ ਤੇਜ਼ੀ ਨਾਲ ਵਧ ਗਿਆ ਹੈ। ਜਾਣਕਾਰੀ ਅਨੁਸਾਰ ਐੱਮ. ਬੀ. ਡੀ. ਮਾਲ ਦੀ ਦੂਜੀ ਮੰਜ਼ਿਲ ’ਤੇ ਹਾਲ ਹੀ ਵਿਚ ਸਪਾ ਸੈਂਟਰ ਦਾ ਕੰਮ ਨਵੀਂ ਮਾਲਕਣ ਨੇ ਸੰਭਾਲਿਆ ਹੈ। ਇਸ ਸਪਾ ਸੈਂਟਰ ਵਿਚ ਮਸਾਜ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਸਪਾ ਸੈਂਟਰ ਵਿਚ 3 ਤੋਂ 4 ਕਮਰੇ ਹਨ, ਜਿਥੇ ਗਾਹਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਹ ਗਾਹਕ ’ਤੇ ਨਿਰਭਰ ਹੈ ਕਿ ਉਸਨੇ ਹਾਫ ਸੇਵਾ ਲੈਣੀ ਹੈ ਜਾਂ ‘ਫੁੱਲ ਸੇਵਾ’। ‘ਜਗ ਬਾਣੀ’ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ, ਜਿਸ ਵਿਚ ਸੈਂਟਰ ਦੇ ਪ੍ਰਬੰਧਕ ਸਾਫ ਤੌਰ ’ਤੇ ਇਸ ਗੰਦੇ ਧੰਦੇ ਵਿਚ ਸ਼ਾਮਲ ਦੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ 18 ਹਜ਼ਾਰ ਡਿਪੂ ਹੋਲਡਰਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ
ਪ੍ਰਬੰਧਕਾਂ ਨਾਲ ਸੰਪਰਕ ਕੀਤਾ ਤਾਂ ਦੇਣ ਲੱਗੇ ਧਮਕੀਆਂ
ਮਾਮਲੇ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ‘ਜਗ ਬਾਣੀ’ ਵੱਲੋਂ ਜਾਂਚ ਕੀਤੀ ਗਈ ਤਾਂ ਕਾਫ਼ੀ ਕੁਝ ਸਹੀ ਪਾਇਆ ਗਿਆ। ਇਸ ਸਬੰਧ ਵਿਚ ਜਦੋਂ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਭੜਕ ਗਏ ਅਤੇ ਧਮਕੀਆਂ ਦੇਣ ਲੱਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਜਿਹਾ ਹੀ ਇਕ ਮਾਮਲਾ ਗੜ੍ਹਾ ਰੋਡ ’ਤੇ ਸਥਿਤ ਤਾਜ ਰੈਸਟੋਰੈਂਟ ਦੇ ਸਾਹਮਣੇ ਵੀ ਸਪਾ ਸੈਂਟਰ ਦਾ ਆਇਆ ਸੀ। ਉਕਤ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ’ਤੇ ਪੁਲਸ ਨੇ ਰੇਡ ਕੀਤੀ ਸੀ, ਜਿਸ ਤੋਂ ਬਾਅਦ ਮਾਮਲਾ ਦਰਜ ਹੋਇਆ ਸੀ ਅਤੇ ਮੈਨੇਜਰ ਤੇ ਮਾਲਕ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ ਲਈ ਖ਼ਤਰੇ ਦੀ ਘੰਟੀ, ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ
ਰਿਸੈਪਸ਼ਨ ’ਤੇ ਸੌਦਾ, ਅੰਦਰ ਵਸੂਲੀ
ਸੈਂਟਰ ਵਿਚ ਰਿਸੈਪਸ਼ਨ ’ਤੇ ਮੌਜੂਦ ਔਰਤ ਵੱਲੋਂ 1000 ਤੋਂ 1500 ਰੁਪਏ ਪ੍ਰਤੀ ਵਿਅਕਤੀ ਵਸੂਲ ਕੀਤੇ ਜਾਂਦੇ ਹਨ, ਜਦੋਂ ਕਿ ਸੇਵਾ ਦੇਣ ਵਾਲੀਆਂ ਔਰਤਾਂ ਵੱਲੋਂ ਵਾਧੂ 2500 ਤੋਂ 3000 ਰੁਪਏ ਚਾਰਜ ਕੀਤੇ ਜਾਂਦੇ ਹਨ। ਕਿਹਾ ਜਾ ਰਿਹਾ ਹੈ ਕਿ ਜੋ ਅੰਦਰ ਚਾਰਜ ਲਏ ਜਾਂਦੇ ਹਨ, ਉਸ ਵਿਚੋਂ ਵੀ ਸਪਾ ਸੈਂਟਰ ਦੀ ਮਾਲਕਣ ਨੂੰ ਹਿੱਸਾ ਦਿੱਤਾ ਜਾਂਦਾ ਹੈ। ਇਹ ਕੰਮ ਪਿਛਲੇ ਕੁਝ ਦਿਨਾਂ ਤੋਂ ਤੇਜ਼ ਹੋ ਗਿਆ ਹੈ। ਪਤਾ ਲੱਗਾ ਹੈ ਕਿ ਇਸ ਸਪਾ ਸੈਂਟਰ ਦੀ ਹਾਲ ਹੀ ਵਿਚ ਨਵੀਂ ਮਾਲਕਣ ਆਈ ਹੈ, ਜੋ ਪਹਿਲਾਂ ਹੋਰ ਸਪਾ ਸੈਂਟਰਾਂ ਵਿਚ ਨੌਕਰੀ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਚੜ੍ਹਦੇ ਸਿਆਲ ਬਠਿੰਡਾ ਸਣੇ ਪੰਜਾਬ ਦੇ ਕਈ ਸ਼ਹਿਰਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8