ਹੋਟਲ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਮਾਲਕਣ ਤੇ ਹੋਟਲ ਮੈਨੇਜਰ ਸਣੇ 3 ਕਾਬੂ

Saturday, Jun 24, 2023 - 01:26 AM (IST)

ਹੋਟਲ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਮਾਲਕਣ ਤੇ ਹੋਟਲ ਮੈਨੇਜਰ ਸਣੇ 3 ਕਾਬੂ

ਜ਼ੀਰਕਪੁਰ (ਮੇਸ਼ੀ)-ਜ਼ੀਰਕਪੁਰ ਪੁਲਸ ਨੇ ਚੌਕੀ ਬਲਟਾਣਾ ਅਧੀਨ ਆਉਂਦੇ ਇਕ ਹੋਟਲ ’ਚ ਦੇਹ ਵਪਾਰ ਦੇ ਧੰਦੇ ਦੇ ਦੋਸ਼ਾਂ ਹੇਠ 3 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ੀਰਕਪੁਰ ਦੇ ਐੱਸ. ਐੱਚ. ਓ. ਸਿਮਰਜੀਤ ਸਿੰਘ ਨੇ ਦੱਸਿਆ ਕਿ ਜ਼ੀਰਕਪੁਰ ਦੀ ਪੁਲਸ ਪਾਰਟੀ, ਜੋ ਕੇ-ਏਰੀਆ ਲਾਈਟ ਪੁਆਇੰਟ ਬਲਟਾਣਾ ਵਿਖੇ ਮੌਜੂਦ ਸੀ ਤਾਂ ਇੰਸਪੈਕਟਰ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੰਗਮ ਹੋਟਲ ਬਲਟਾਣਾ, ਜਿਸ ਨੂੰ ਪ੍ਰੀਤ ਵਾਸੀ ਜ਼ੀਰਕਪੁਰ ਚਲਾਉਂਦੀ ਹੈ, ਵਿਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਇਸ ਦਾ ਮੈਨੇਜਰ ਮੋਹਿਤ ਪੁੱਤਰ ਸ਼ਾਮ ਲਾਲ ਵਾਸੀ ਸਹਾਰਨਪੁਰ ਨੁਮੋਸਮ ਕੈਸ਼ਪ ਨਗਰ ਥਾਣਾ ਕੋਤਵਾਲੀ ਜ਼ਿਲ੍ਹਾ ਸਹਾਰਨਪੁਰ ਯੂ. ਪੀ. ਹਾਲ ਵਾਸੀ ਸੰਗਮ ਹੋਟਲ ਬਲਟਾਣਾ ਹੈ ਤੇ ਇਸ ਦੀ ਸ਼ਹਿ ’ਤੇ ਹੋਟਲ ਵਿਚ ਇਹ ਕੰਮ ਦੇਖਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਇਹ 2 ਟੋਲ ਪਲਾਜ਼ੇ ਵੀ ਕਰਨ ਜਾ ਰਹੀ ਬੰਦ

ਇਸ ਤੋਂ ਇਲਾਵਾ ਗੌਤਮ ਗਾਥਾ ਪੁੱਤਰ ਅਸ਼ੋਕ ਕੁਮਾਰ ਵਾਸੀ ਨਿਆ ਬਾਜ਼ਾਰ ਨਾਮਧਾਰੀ ਮੁਹੱਲਾ ਵਾਰਡ ਨੰ. 13 ਰਾਣੀਆਂ ਥਾਣਾ ਰਾਣੀਆਂ ਜ਼ਿਲ੍ਹਾ ਸਿਰਸਾ ਕੁੜੀਆਂ ਸਪਲਾਈ ਅਤੇ ਜਿਣਸੀ ਸ਼ੋਸ਼ਣ ਕਰਦਾ ਹੈ। ਇਨ੍ਹਾਂ ਨੇ ਅੱਜ ਵੀ ਆਪਣੇ ਹੋਟਲ ਵਿਚ ਦੇਹ ਵਪਾਰ ਦਾ ਧੰਦਾ ਚਲਾਉਣ ਲਈ 4 ਕੁੜੀਆਂ ਨੂੰ ਬੁਲਾਇਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਇਤਲਾਹ ਦੇ ਆਧਾਰ ’ਤੇ ਛਾਪਾਮਾਰੀ ਕੀਤੀ ਗਈ ਤੇ ਹੋਟਲ ਮਾਲਕ ਪ੍ਰੀਤ ਨੂੰ ਮੈਨੇਜਰ ਮੋਹਿਤ, ਗੌਤਮ ਤੇ 3-4 ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਡਿਊਟੀ ਤੋਂ ਪਰਤਦਿਆਂ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ


author

Manoj

Content Editor

Related News