ਬੱਸ ਸੇਵਾ ਵੀ ਠੱਪ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ
Tuesday, Jan 02, 2024 - 06:43 PM (IST)
ਪਟਿਆਲਾ : ਪੰਜਾਬ ’ਚ ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ ਅਤੇ ਪੈਟਰੋਲ-ਡੀਜ਼ਲ ਦੀ ਕਿੱਲਤ ਵੱਧਣ ਲੱਗੀ ਹੈ। ਟਰੱਕ ਡਰਾਈਵਰਾਂ ਨੇ 'ਹਿੱਟ ਐਂਡ ਰਨ' ਮਾਮਲਿਆਂ ਨਾਲ ਸਬੰਧਿਤ ਨਵੇਂ ਕਾਨੂੰਨ ਦੇ ਵਿਰੋਧ 'ਚ ਆਵਾਜਾਈ ਠੱਪ ਕਰ ਦਿੱਤੀ ਹੈ। ਪੈਟਰੋਲ ਪੰਪਾਂ ’ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਦੇ ਉਲਟ ਕੁੱਝ ਘੰਟਿਆਂ ਵਿਚ ਹੀ ਪੰਪਾਂ ’ਤੇ ਪੈਟਰੋਲ ਡੀਜ਼ਲ ਖਤਮ ਹੋ ਗਿਆ ਹੈ। ਕਈ ਪੰਪ ਵਾਲਿਆਂ ਨੇ ਬਕਾਇਦਾ ‘ਨੋ ਆਇਲ ’ ਦੇ ਬੋਰਡ ਵੀ ਲਗਾ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਆਈ ਵੱਡੀ ਖ਼ਬਰ, ਮੌਸਮ ਵਿਭਾਗ ਦੀ ਭਵਿੱਖਬਾਣੀ ਵਧਾਏਗੀ ਚਿੰਤਾ
ਪੈਟਰੋਲ ਡੀਜ਼ਲ ਦੀ ਕਿੱਲਤ ਨਾਲ ਬੱਸ ਸੇਵਾ ਵੀ ਪ੍ਰਭਾਵਤ ਹੋ ਰਹੀ ਹੈ। ਕਈ ਥਾਈਂ ਤਾਂ ਬਕਾਇਦਾ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਹੜਤਾਲ ਦਾ ਖਮਿਆਜ਼ਾ ਵਾਹਨ ਚਾਲਕਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ ਜਿਹੜੇ ਰੋਜ਼ਾਨਾ ਬੱਸਾਂ ਵਿਚ ਸਫਰ ਕਰਕੇ ਆਪਣੇ ਕੰਮਾਂ ’ਤੇ ਪਹੁੰਚਦੇ ਹਨ। ਜੇਕਰ ਪੰਪਾਂ ’ਤੇ ਤੇਲ ਨਹੀਂ ਮਿਲੇਗਾ ਤਾਂ ਬੱਸ ਸੇਵਾ ਪ੍ਰਭਾਵਤ ਹੋਣੀ ਲਾਜ਼ਮੀ ਹੈ। ਕਈ ਪ੍ਰਾਈਵੇਟ ਬੱਸ ਚਾਲਕਾਂ ਨੇ ਬੱਸਾਂ ਰੋਕ ਦਿੱਤੀਆਂ ਹਨ। ਤੇਲ ਨਾ ਮਿਲਣ ਕਾਰਣ ਇਕੱਲੀਆਂ ਬੱਸਾਂ ਨਹੀਂ ਸਗੋਂ ਪਬਲਿਕ ਟ੍ਰਾਂਸਪੋਰਟ ਵੀ ਪ੍ਰਭਾਵਤ ਹੋ ਸਕਦੀ ਹੈ। ਲਿਹਾਜ਼ਾ ਤੁਸੀਂ ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਮੌਜੂਦਾ ਹਾਲਾਤ ਨੂੰ ਧਿਆਨ ਵਿਚ ਜ਼ਰੂਰ ਰੱਖੋ। ਇਕੱਲਾ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਅੱਠ ਸੂਬੇ ਇਸ ਗੰਭੀਰ ਸਮੱਸਿਆ ਵਿਚ ਘਿਰ ਗਏ ਹਨ।
ਇਹ ਵੀ ਪੜ੍ਹੋ : ਪਰਿਵਾਰ ਖ਼ਤਮ ਕਰਨ ਵਾਲੇ ਪੋਸਟਮਾਸਟਰ ਦਾ ਖ਼ੁਦਕੁਸ਼ੀ ਨੋਟ, 1 ਲੱਖ ਦਾ ਕਰਜ਼ਾ ਬਣਿਆ 25 ਲੱਖ, ਹੁਣ ਬਸ ਹੋ ਗਈ...
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8