ਬੱਸ ਚਾਲਕ ਨੇ ਵਿਦਿਆਰਥਣ ਦੀ ਨਗਨ ਫੋਟੋ ਬਣਾ ਕੇ ਵਾਰ-ਵਾਰ ਬਣਾਏ ਸ਼ਰੀਰਕ ਸਬੰਧ, ਇੰਝ ਹੋਇਆ ਖੁਲਾਸਾ

Thursday, Aug 22, 2024 - 12:03 AM (IST)

ਬੱਸ ਚਾਲਕ ਨੇ ਵਿਦਿਆਰਥਣ ਦੀ ਨਗਨ ਫੋਟੋ ਬਣਾ ਕੇ ਵਾਰ-ਵਾਰ ਬਣਾਏ ਸ਼ਰੀਰਕ ਸਬੰਧ, ਇੰਝ ਹੋਇਆ ਖੁਲਾਸਾ

ਜ਼ੀਰਕਪੁਰ (ਅਸ਼ਵਨੀ) : ਚੰਡੀਗੜ੍ਹ ਸਥਿਤ ਸੈਕਟਰ-26 ਸੈਕਰਡ ਹਾਰਟ ਸਕੂਲ ਦੀ 12ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਦੀ ਫੋਟੋ ਐਡਿਟ ਕਰਕੇ ਉਸ ਨੂੰ ਨਗਨ ਫੋਟੋ ਵਿਚ ਬਦਲ ਕੇ, ਉਸ ਦੀ ਆੜ ਵਿਚ ਉਸ ਦੇ ਹੀ ਸਕੂਲੀ ਬੱਸ ਦੇ ਡਰਾਈਵਰ ਨੇ ਜਬਰ-ਜ਼ਿਨਾਹ ਵਰਗਾ ਗੰਭੀਰ ਅਪਰਾਧ ਕੀਤਾ ਹੈ। ਦੂਜੇ ਪਾਸੇ ਪੁਲਸ ਨੇ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਉਕਤ ਸਕੂਲ ਬੱਸ ਦੇ ਡਰਾਈਵਰ ਖ਼ਿਲਾਫ਼ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮ ਦੀ ਪਛਾਣ ਮੁਹੰਮਦ ਰਜ਼ਾਕ ਵਾਸੀ ਮਨੀਮਾਜਰਾ, ਚੰਡੀਗੜ੍ਹ ਵਜੋਂ ਹੋਈ ਹੈ ਜੋ ਨਾਬਾਲਿਗ ਵਿਦਿਆਰਥਣ ਨੂੰ ਉਸਦੀ ਨਗਨ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਨਾਬਾਲਗ ਵਿਦਿਆਰਥਣ ਨਾਲ ਵਾਰ-ਵਾਰ ਬਲਾਤਕਾਰ ਦੀ ਵਾਰਤਾਤ ਨੂੰ ਅੰਜਾਮ ਦਿੰਦਾ ਰਿਹਾ।

ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਸਥਿਤ ਉਕਤ ਸਕੂਲ ਦੀ ਵਿਦਿਆਰਥਣ ਹੈ, ਜਿਸ ਦੀ ਸਕੂਲ ਬੱਸ ਨੂੰ ਚਲਾਉਣ ਵਾਲਾ ਮੁਲਜ਼ਮ ਮੁਹੰਮਦ ਰਜ਼ਾਕ ਅਕਸਰ ਉਸਦਾ ਪਿੱਛਾ ਕਰਦਾ ਸੀ। ਜਦੋਂਕਿ ਇੱਕ ਦਿਨ ਮੁਲਜ਼ਮ ਮੁਹੰਮਦ ਰਜ਼ਾਕ ਨੇ ਸਕੂਲ ਦੀ ਪਾਰਕਿੰਗ ਵਿਚ ਜ਼ਬਰਦਸਤੀ ਰੋਕ ਕੇ ਦੋਸਤੀ ਕਰਨ ਦੀ ਗੱਲ ਕਹਿਣ ਲੱਗਿਆ, ਜਿਸ ਦਾ ਵਿਰੋਧ ਕਰਦੇ ਹੋਏ ਉਸ ਨੇ ਨਾ ਕਰ ਦਿੱਤੀ। ਦੂਜੇ ਪਾਸੇ ਮੁਲਜ਼ਮ ਮੁਹੰਮਦ ਰਜ਼ਾਕ ਨੇ ਉਸਦਾ ਪਿੱਛਾ ਕਰਨਾ ਬੰਦ ਨਹੀਂ ਕੀਤਾ ਅਤੇ ਉਸ ਦੇ ਇਕ ਫੰਕਸ਼ਨ ਦੀ ਫੋਟੋ ਐਡਿਟ ਕਰਕੇ ਨਗਨ ਬਣਾ ਦਿੱਤਾ ਜਿਸਨੂੰ ਸੋਸ਼ਲ ਮੀਡੀਆ ਗਰੁੱਪਾਂ ਵਿਚ ਵਾਇਰਲ ਕਰਨ ਦੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰ ਪੀੜਤਾ ਨੇ ਉਸ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ ਅਤੇ ਬੀਤੀ 18 ਮਈ ਨੂੰ ਜਦੋਂ ਉਸ ਦੇ ਪਰਿਵਾਰਕ ਮੈਂਬਰ ਘਰ ਨਹੀਂ ਸਨ ਤਾਂ ਉਹ ਜ਼ਬਰਦਸਤੀ ਘਰ ਅੰਦਰ ਵੜ ਗਿਆ। 

ਇਸ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਸਰੀਰਕ ਸਬੰਧ ਨਾ ਬਣਾਏ ਤਾਂ ਉਹ ਉਸ ਦੀ ਛੋਟੀ ਭੈਣ ਨੂੰ ਮਾਰ ਦੇਵੇਗਾ। ਮੁਲਜ਼ਮ ਮੁਹੰਮਦ ਰੱਜ਼ਾਕ ਦੀ ਧਮਕੀ ਕਾਰਨ ਪੀੜਤਾ ਡਰ ਗਈ, ਜਿਸ ਤੋਂ ਬਾਅਦ ਮੁਲਜ਼ਮ ਮੁਹੰਮਦ ਰਜ਼ਾਕ ਪੀੜਤ ਵਿਦਿਆਰਥਣ ਦੀ ਮਨਜ਼ੂਰੀ ਬਿਨਾਂ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਅਜਿਹਾ ਇਕ ਵਾਰ ਨਹੀਂ, ਸਗੋਂ ਉਸ ਦੀ ਨਗਨ ਫੋਟੋ ਵਾਇਰਲ ਕਰਨ ਦੀ ਆੜ ਵਿਚ ਅਤੇ ਉਸ ਦੀ ਭੈਣ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਕਈ ਵਾਰ ਸਰੀਰਕ ਸਬੰਧ ਬਣਾਏ, ਜਿਸ ਕਾਰਨ ਇਕ ਦਿਨ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ ਤਾਂ ਪਰਿਵਾਰ ਵਾਲਿਆਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਸ ਵਿਭਾਗ ਉੱਚ ਅਧਿਕਾਰੀਆਂ ਨੂੰ ਦਰਜ ਕਰਵਾ ਦਿੱਤੀ, ਜਿਸ ਨੇ ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਹੰਮਦ ਰੱਜ਼ਾਰ ਖ਼ਿਲਾਫ਼ ਬਲਾਤਕਾਰ, ਫੋਟੋ ਐਡਿਟ ਕਰਕੇ ਨਗਨ ਬਣਾਉਣ ਅਤੇ ਪੀੜਤਾ ਦੀ ਛੋਟੀ ਭੈਣ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ।


author

Inder Prajapati

Content Editor

Related News