ਲੁਧਿਆਣਾ 'ਚ ਕੰਡਕਟਰ ਵੱਲੋਂ ਸਵਾਰੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
Wednesday, Dec 21, 2022 - 11:55 AM (IST)
ਲੁਧਿਆਣਾ (ਵਿਜੇ) : ਮਹਾਨਾਗਰ 'ਚ ਇਕ ਸਰਕਾਰੀ ਬੱਸ ਦੇ ਕੰਡਕਟਰ ਵੱਲੋਂ ਸਵਾਰੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਡਿਪੂ ਦੇ ਇਕ ਸਰਕਾਰੀ ਬੱਸ ਦੇ ਕੰਡਕਟਰ ਵੱਲੋਂ ਸ਼ਰੇਆਮ ਸਵਾਰੀ ਨਾਲ ਬਦਤਮੀਜ਼ੀ ਕੀਤੀ ਗਈ। ਸਿਰਫ ਇੰਨਾ ਹੀ ਨਹੀਂ, ਉਸ ਨੇ ਇਕ ਸਵਾਰੀ ਨੂੰ ਥੱਪੜ ਵੀ ਮਾਰ ਦਿੱਤਾ। ਉੱਥੇ ਹੀ ਬੱਸ ਅੱਡੇ ਦੇ ਮੈਨੇਜਰ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਬੱਸ ਫਰੀਦਕੋਟ ਡਿਪੂ ਦੀ ਹੈ ਅਤੇ ਕਾਰਵਾਈ ਵੀ ਉੱਥੋਂ ਹੀ ਹੋਵੇਗੀ।
ਇਸ ਘਟਨਾ ਸਬੰਧੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਪੀ. ਆਰ. ਟੀ. ਸੀ. ਬੱਸ ਦੇ ਇਕ ਕੰਡਕਟਰ ਵੱਲੋਂ ਸਵਾਰੀ ਨਾਲ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪੀੜਤ ਧਿਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਬੱਸ 'ਚ ਚੜ੍ਹਾਉਣ ਲਈ ਗਿਆ ਸੀ ਅਤੇ ਉਸ ਕੋਲ 20 ਕਿੱਲੋ ਦੇ ਭਾਰ ਵਾਲਾ ਇਕ ਬੈਗ ਸੀ।
ਇਹ ਵੀ ਪੜ੍ਹੋ : ਦੋਰਾਹਾ ਤੋਂ ਵੱਡੀ ਖ਼ਬਰ : ਫੈਕਟਰੀ ਅੰਦਰ ਬੁਆਇਲਰ ਫੱਟਣ ਕਾਰਨ ਜ਼ੋਰਦਾਰ ਧਮਾਕਾ, 2 ਮਜ਼ਦੂਰਾਂ ਦੀ ਮੌਤ
ਇਸ ਬੈਗ ਨੂੰ ਕੰਡਕਟਰ ਨੇ ਨਾ ਲਿਜਾਣ ਦੀ ਗੱਲ ਕਹੀ ਅਤੇ ਪਰਿਵਾਰ ਨਾਲ ਬਦਤਮੀਜ਼ੀ ਕੀਤੀ। ਪੀੜਤ ਪੱਖ ਨੇ ਕੰਡਕਟਰ ਨੂੰ ਨੌਕਰੀ ਤੋਂ ਉਤਰਵਾਉਣ ਦੀ ਗੱਲ ਕਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ