ਤਲਵੰਡੀ ਭਾਈ ਨੇੜੇ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਡਰਾਇਵਰ ਦੀ ਮੌਕੇ ’ਤੇ ਮੌਤ

Sunday, Dec 05, 2021 - 04:35 PM (IST)

ਤਲਵੰਡੀ ਭਾਈ ਨੇੜੇ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਡਰਾਇਵਰ ਦੀ ਮੌਕੇ ’ਤੇ ਮੌਤ

ਤਲਵੰਡੀ ਭਾਈ (ਗੁਲਾਟੀ) : ਅੱਜ ਸਵੇਰੇ ਫਿਰੋਜ਼ਪੁਰ-ਲੁਧਿਆਣਾ ਰੋਡ 'ਤੇ ਫੰਨਇਜ਼ ਲੈਂਡ ਦੇ ਸਾਹਮਣੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਡਿੱਗੀ। ਇਸ ਭਿਆਨਕ ਸੜਕ ਹਾਦਸੇ ਵਿਚ ਬੱਸ ਚਾਲਕ ਦੀ ਮੌਤ ਹੋ ਗਈ। ਜਦਕਿ ਬੱਸ ਵਿਚ ਸਵਾਰ 3 ਪ੍ਰਵਾਸੀ ਮਜ਼ਦੂਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਮੋਗਾ ਵਿਖੇ ਲਿਜਾਇਆ ਗਿਆ ਹੈ। ਇਸ ਮੌਕੇ ਬੱਸ ਕੰਪਨੀ ਦੇ ਮੁਲਾਜ਼ਮ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਜੇ. ਆਰ. ਕੰਪਨੀ ਲੁਧਿਆਣਾ ਦੀ ਬੱਸ ਹੈ, ਜੋ ਸਵੇਰੇ ਫਿਰੋਜ਼ਪੁਰ ਤੋਂ ਵਾਇਆ ਲੁਧਿਆਣਾ ਸ੍ਰੀ ਆਨੰਦਪੁਰ ਸਾਹਿਬ ਜਾਣੀ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਫੜਿਆ ਲੱਖਾਂ ਦਾ ਸੋਨਾ, ਅਜਿਹੀ ਜਗ੍ਹਾ ਲੁਕਾਇਆ ਕਿ ਉੱਡੇ ਹੋਸ਼

ਉਕਤ ਨੇ ਦੱਸਿਆ ਕਿ ਇਸ ਵਿਚ ਕਰੀਬ 35-40 ਸਵਾਰੀਆਂ ਸਨ, ਜਦੋਂ ਤਲਵੰਡੀ ਭਾਈ ਪੁੱਜੀ ਤਾਂ ਬੱਸ ਬੇਕਾਬੂ ਹੋਕੇ ਦਰਖ਼ਤ ਨੂੰ ਤੋੜਦੀ ਹੋਈ, ਖੇਤਾਂ ਵਿਚ ਜਾ ਵੜੀ। ਇਸ ਹਾਦਸੇ ਵਿਚ ਬੱਸ ਚਾਲਕ ਅਮਨਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਣੀਆਂ, ਜ਼ਿਲ੍ਹਾ ਮੋਗਾ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਬੱਸ ਵਿਚ ਸਵਾਰ 3 ਪ੍ਰਵਾਸੀ ਮਜ਼ਦੂਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਲਿਜਾਇਆ ਗਿਆ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News