ਜਲੰਧਰ: ਪੰਜਾਬ ਰੋਡਵੇਜ਼ ਬੱਸ ਦੀ ਬ੍ਰੇਕ ਹੋਈ ਫੇਲ, ਡਰਾਈਵਰ ਦੀ ਸੂਝ-ਬੂਝ ਨਾਲ ਬਚੀ ਸਵਾਰੀਆਂ ਦੀ ਜਾਨ (ਵੀਡੀਓ)

Tuesday, Oct 03, 2017 - 07:04 PM (IST)

ਜਲੰਧਰ(ਜਸਪ੍ਰੀਤ)— ਜਲੰਧਰ-ਨਕੋਦਰ ਹਾਈਵੇਅ ਵਡਾਲਾ ਚੌਂਕ ਦੇ ਕੋਲ ਮੰਗਲਵਾਰ ਸਵੇਰੇ ਦਿਓਲ ਨਗਰ ਦੇ ਬਾਹਰ ਪੰਜਾਬ ਰੋਡਵੇਜ਼ ਦੀ ਬੱਸ ਦੀ ਬ੍ਰੇਕ ਫੇਲ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੀ ਇਹ ਤੇਜ਼ ਰਫਤਾਰ ਬੱਸ ਨਕੋਦਰ ਤੋਂ ਜਲੰਧਰ ਆ ਰਹੀ ਸੀ ਕਿ ਅਚਾਨਕ ਵਡਾਲਾ ਚੌਂਕ ਦੇ ਕੋਲ ਬੱਸ ਦੀ ਬ੍ਰੇਕ ਫੇਲ ਹੋ ਗਈ ਅਤੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ। ਡਰਾਈਵਰ ਦੀ ਸੂਝ-ਬੂਝ ਨਾਲ ਦੇ ਬੱਸ 'ਚ ਸਵਾਰ ਯਾਤਰੀਆਂ ਦੀ ਜਾਨ ਵਾਲ-ਵਾਲ ਬੱਚ ਗਈ। ਡਰਾਈਵਰ ਨੇ ਹੁਸ਼ਿਆਰੀ ਦਿਖਾਉਂਦੇ ਹੋਏ ਬੇਕਾਬੂ ਬੱਸ ਦਾ ਸਟਨਿੰਗ ਘੁਮਾ ਕੇ ਬੱਸ ਨੂੰ ਇਕ ਦੁਕਾਨ ਦੇ ਸ਼ਟਰ ਵੱਲ ਮੋੜ ਲਿਆ। ਬੱਸ ਦੁਕਾਨ ਦੇ ਸ਼ਟਰ ਨੂੰ ਤੋੜਦੇ ਹੋਏ ਰੁੱਕ ਗਈ ਅਤੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। 
ਹਾਦਸਾ ਹੁੰਦਾ ਦੇਖ ਉਥੇ ਭੀੜ ਇਕੱਠੀ ਹੋ ਗਈ ਅਤੇ ਡਰਾਈਵਰ ਨੇ ਬੱਸ ਤੋਂ ਹੇਠਾਂ ਉਤਰ ਕੇ ਸਾਰਾ ਸੱਚ ਦੱਸਿਆ।  ਘਟਨਾ ਸਥਾਨ 'ਤੇ ਮੌਜੂਦ ਸੋਨੂੰ ਨੇ ਦੱਸਿਆ ਕਿ ਇਕ ਬੱਸ ਤੇਜ਼ ਰਫਤਾਰ 'ਚ ਆਈ ਅਤੇ ਬਿਲਡਿੰਗ ਮਟੀਰੀਅਲ ਦੀ ਦੁਕਾਨ ਦਾ ਸ਼ਟਰ ਤੋੜਦੇ ਹੋਏ ਰੁੱਕ ਗਈ। ਜਦੋਂ ਬੱਸ ਡਰਾਈਵਰ ਹੇਠਾਂ ਉਤਰਿਆ ਤਾਂ ਉਸ ਨੇ ਦੱਸਿਆ ਕਿ ਬੱਸ ਦੀ ਬ੍ਰੇਕ ਫੇਲ ਹੋ ਗਈ ਸੀ, ਇਸ ਲਈ ਸਵਾਰੀਆਂ ਦੀ ਜਾਨ ਬਚਾਉਣ ਲਈ ਉਸ ਨੂੰ ਅਜਿਹਾ ਕਰਨਾ ਪਿਆ। ਉਸ ਦੀ ਸੂਝ-ਬੂਝ ਨੂੰ ਦੇਖਦੇ ਹੋਏ ਉਥੇ ਮੌਜੂਦ ਸਾਰਿਆਂ ਨੇ ਉਸ ਦੀ ਪ੍ਰਸ਼ੰਸਾ ਕੀਤੀ।


Related News