ਬੁੜੈਲ ਜੇਲ ਅਥਾਰਟੀ ਆਪਣਾ ਰੇਡੀਓ ਸਟੇਸ਼ਨ ਬਣਾਉਣ ਦੀ ਤਿਆਰੀ ''ਚ

11/04/2019 1:25:43 PM

ਚੰਡੀਗੜ੍ਹ (ਸੰਦੀਪ) : ਆਗਰਾ ਜੇਲ ਦੀ ਤਰਜ਼ 'ਤੇ ਬੁੜੈਲ ਜੇਲ ਅਥਾਰਟੀ ਵੀ ਜੇਲ ਦਾ ਆਪਣਾ ਰੇਡੀਓ ਸਟੇਸ਼ਨ ਬਣਾਏ ਜਾਣ ਦੀ ਤਿਆਰੀ ਕਰ ਰਿਹਾ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਛੇਤੀ ਹੀ ਬੁੜੈਲ ਜੇਲ ਦਾ ਆਪਣਾ ਰੇਡੀਓ ਸਟੇਸ਼ਨ ਹੋਵੇਗਾ। ਕੈਦੀਆਂ ਵਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਨਜ਼ਮਾਂ, ਗਾਣਿਆਂ ਅਤੇ ਹੋਰ ਜਾਗਰੂਕਤਾ ਪ੍ਰੋਗਰਾਮਾਂ ਜ਼ਰੀਏ ਕੈਦੀਆਂ ਦਾ ਮਨੋਰੰਜਨ ਕਰਨਾ ਹੀ ਬੁੜੈਲ ਜੇਲ ਦੇ ਰੇਡੀਓ ਸਟੇਸ਼ਨ ਦਾ ਮੁੱਖ ਮਕਸਦ ਰਹੇਗਾ। ਇਸ ਰੇਡੀਓ ਸਟੇਸ਼ਨ ਦਾ ਆਪਣਾ ਪ੍ਰਸਾਰਣ ਸਿਰਫ ਜੇਲ 'ਚ ਹੀ ਕੀਤਾ ਜਾ ਸਕੇਗਾ।

ਜੇਲ ਦੇ ਜੁਆਇੰਟ ਆਈ. ਟੀ. ਵਿਰਾਟ ਦੀ ਮੰਨੀਏ ਤਾਂ ਜੇਲ ਦਾ ਰੇਡੀਓ ਸਟੇਸ਼ਨ ਜੇਲ 'ਚ ਕੈਦੀਆਂ ਵਲੋਂ ਕੈਦੀਆਂ ਲਈ ਮਨੋਰੰਜਨ ਦਾ ਇਕ ਬਿਹਤਰ ਮੰਚ ਬਣ ਕੇ ਸਾਹਮਣੇ ਆਵੇਗਾ। ਯੂ. ਪੀ. ਦੀ ਆਗਰਾ ਜੇਲ 'ਚ ਜੇਲ ਅਥਾਰਟੀ ਵਲੋਂ ਚਲਾਏ ਜਾ ਰਹੇ ਰੇਡੀਓ ਸਟੇਸ਼ਨ ਦਾ ਦੌਰਾਨ ਕਰਨ ਲਈ ਛੇਤੀ ਹੀ ਬੁੜੈਲ ਜੇਲ ਅਥਾਰਟੀ ਦੀ ਟੀਮ ਉੱਥੇ ਜਾਵੇਗੀ। ਟੀਮ ਆਗਰਾ ਜੇਲ 'ਚ ਪ੍ਰਸਾਰਿਤ ਕੀਤੇ ਜਾ ਰਹੇ ਉਨ੍ਹਾਂ ਦੀ ਜੇਲ ਦੇ ਰੇਡੀਓ ਸਟੇਸ਼ਨ ਦੀ ਕਾਰਜ ਪ੍ਰਣਾਲੀ ਅਤੇ ਉਸ ਦੇ ਮਾਧਿਅਮ ਨਾਲ ਜੇਲ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਗੰਭੀਰਤਾ ਨਾਲ ਜਾਂਚ ਕਰੇਗੀ। ਇਸ ਦੇ ਨਾਲ ਹੀ ਟੀਮ 'ਚ ਆਗਰਾ ਜੇਲ 'ਚ ਬੰਦ ਕੈਦੀਆਂ ਦੇ ਮਨੋਰੰਜਨ 'ਚ ਉਨ੍ਹਾਂ ਦੇ ਰੇਡੀਓ ਸਟੇਸ਼ਨ ਦਾ ਕਿੰਨਾ ਯੋਗਦਾਨ ਹੈ, ਇਸ ਗੱਲ ਨੂੰ ਵੀ ਜਾਂਚੇਗੀ।


Babita

Content Editor

Related News