ਮੋਗਾ ’ਚ 2 ਕੁੜੀਆਂ ਦੇ ਕਤਲ ਕਰਨ ਦੇ ਮਾਮਲੇ ’ਚ ਜਾਂਚ ਲਈ ਪੁੱਜੀ ਪੁਲਸ

Friday, Mar 19, 2021 - 02:41 PM (IST)

ਮੋਗਾ ’ਚ 2 ਕੁੜੀਆਂ ਦੇ ਕਤਲ ਕਰਨ ਦੇ ਮਾਮਲੇ ’ਚ ਜਾਂਚ ਲਈ ਪੁੱਜੀ ਪੁਲਸ

ਸਮਾਲਸਰ,ਮੋਗਾ (ਸੁਰਿੰਦਰ ਸੇਖਾ): ਬੀਤੇ ਕੱਲ੍ਹ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂਕੇ ਗਿੱਲ ਕੋਲ ਗੋਲੀਆਂ ਮਾਰ ਕੇ ਜਖ਼ਮੀ ਕਰਕੇ ਸੜਕ ਤੇ ਸੁੱਟੀਆਂ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਖੁਰਦ ਦੀਆਂ ਦੋ ਨੌਜਵਾਨ ਕੁੜੀਆਂ ਜਿੰਨ੍ਹਾਂ ਦੀ ਬਾਅਦ ਵਿਚ ਮੌਤ ਹੋ ਜਾਣ ਉਪਰੰਤ ਮਾਮਲੇ ਦੀ ਜਾਂਚ ਕਰਨ ਲਈ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਅਤੇ ਜਾਂਚ ਅਧਿਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਪੀੜਤ ਪਰਿਵਾਰ ਦੇ ਘਰ ਸੇਖਾ ਖੁਰਦ ਪਹੁੰਚੇ।

ਇਹ ਵੀ ਪੜ੍ਹੋ:  ਭੇਤਭਰੇ ਹਾਲਾਤ ’ਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਵਾਲਿਆਂ ਨੇ ਜਤਾਇਆ ਕਤਲ ਦਾ ਸ਼ੱਕ

ਪੁਲਸ ਅਨੁਸਾਰ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਸੇਖਾ ਖੁਰਦ ਨੇ ਦੋ ਸਕੀਆਂ ਭੈਣਾਂ ਅਮਨਦੀਪ ਕੌਰ ਅਤੇ ਕਮਲਪ੍ਰੀਤ ਕੌਰ ਪੁੱਤਰੀਆਂ ਹਰਮੇਲ ਸਿੰਘ ਵਾਸੀ ਸੇਖਾ ਖੁਰਦ ਨੂੰ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਜਖ਼ਮੀ ਕਰਕੇ ਸੁੱਟ ਕੇ ਫਰਾਰ ਹੋ ਗਿਆ ਸੀ ਜਿਸਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰਿਆ ਭਿਆਨਕ ਕਾਰ ਹਾਦਸਾ, 12 ਸਾਲ ਦੇ ਬੱਚੇ ਸਮੇਤ 4 ਜੀਆਂ ਦੀ ਮੌਤ

ਜ਼ਿਕਰਯੋਗ ਹੈ ਕਿ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਗਿੱਲ ਦੇ ਬੱਸ ਅੱਡੇ ਨੇੜੇ ਵੀਰਵਾਰ ਦੀ ਸ਼ਾਮ ਕਰੀਬ ਸਾਢੇ ਪੰਜ ਵਜੇ ਪਿੰਡ ਸ਼ੇਖਾਂ ਖ਼ੁਰਦ ਦੇ ਸਰਪੰਚ ਦੇ ਪੁੱਤਰ ਨੇ ਆਪਣੀ ਕਥਿਤ ਪ੍ਰੇਮਿਕਾ  ਤੇ ਉਸ ਦੀ ਭੈਣ ’ਤੇ ਕਾਰ ਤੋਂ ਉਤਰਦੇ ਸਮੇਂ ਤਾਬੜਤੋੜ ਫਾਇਰਿੰਗ ਕਰ ਦਿੱਤੀ ਸੀ।

 


author

Shyna

Content Editor

Related News