ਲੁਧਿਆਣਾ 'ਚ ਵਾਪਰੀ ਵੱਡੀ ਵਾਰਦਾਤ, ਰਾਹ 'ਚ ਗੱਡੀ ਘੇਰ ਵਕੀਲ ਨੂੰ ਮਾਰੀਆਂ ਗੋਲੀਆਂ

Wednesday, Feb 14, 2024 - 10:19 PM (IST)

ਲੁਧਿਆਣਾ - ਪੰਜਾਬ ਦੇ ਲੁਧਿਆਣਾ ਵਿੱਚ ਦੁਗਰੀ ਇਲਾਕੇ ਵਿੱਚ ਕਾਰ ਸਵਾਰ ਬਦਮਾਸ਼ਾਂ ਨੇ ਵਕੀਲ 'ਤੇ ਗੋਲੀਬਾਰੀ ਕਰ ਦਿੱਤੀ। ਜਿਸ ਦੌਰਾਨ ਵਕੀਲ 'ਤੇ ਗੋਲੀਆਂ ਚੱਲੀਆਂ ਉਸ ਸਮੇਂ ਉਹ ਆਪਣੇ ਬੇਟੇ ਨਾਲ ਗੱਡੀ ਵਿੱਚ ਸਵਾਰ ਹੋ ਕੀਤੇ ਕੰਮ ਨੂੰ ਜਾ ਰਹੇ ਸਨ। ਬਦਮਾਸ਼ਾਂ ਨੇ ਵਕੀਲ 'ਤੇ ਤਿੰਨ ਰਾਉਂਡ ਫਾਇਰ ਕੀਤੇ ਜਿਸ ਵਿਚੋਂ ਦੋ ਗੋਲੀਆਂ ਵਕੀਲ ਨੂੰ ਲੱਗੀਆਂ। ਜ਼ਖ਼ਮੀ ਹੋਏ ਵਕੀਲ ਦਾ ਨਾਂ ਸੁਖਮੀਤ ਸਿੰਘ ਭਾਟੀਆ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਪ੍ਰਨੀਤ ਕੌਰ ਨੇ ਕੀਤਾ ਵੱਡਾ ਐਲਾਨ, ਲੋਕ ਸਭਾ ਤੋਂ ਅਸਤੀਫਾ ਦੇ ਕੇ ਭਾਜਪਾ ’ਚ ਹੋਣਗੇ ਸ਼ਾਮਲ

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਵਰਮਾ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਸਾਥੀ ਵਕੀਲ ਸੁਖਮੀਤ ਸਿੰਘ 'ਤੇ ਹਮਲਾ ਹੋ ਗਿਆ। ਉਨ੍ਹਾਂ 'ਤੇ ਤਿੰਨ ਰਾਉਂਡ ਫਾਇਰ ਕੀਤੇ, ਜਿਸ ਵਿਚੋਂ 2 ਗੋਲੀਆਂ ਉਨ੍ਹਾਂ ਨੂੰ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਵਕੀਲ ਸੁਖਮੀਤ ਨੇ ਆਪਣੇ ਬੇਟੇ ਨੂੰ ਸੀਟ ਹੇਠਾ ਲੁਕਾ ਦਿੱਤਾ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਪ੍ਰਧਾਨ ਚੇਤਨ ਵਰਮਾ ਨੇ ਕਿਹਾ ਕਿ ਵਕੀਲ ਭਾਈਚਾਰਾ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ, ਜਿਸਦੇ ਰੋਸ ਵਜੋਂ ਭਲਕੇ ਵਕੀਲਾਂ ਦੀ ਹੜਤਾਲ ਰਹੇਗੀ। ਜ਼ਖ਼ਮੀ ਵਕੀਲ ਸੁਖਮੀਤ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਪੁਲਸ ਅਗਲੀ ਕਾਰਵਾਈ ਕਰੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Inder Prajapati

Content Editor

Related News