ਵਰ੍ਹਦੇ ਮੀਂਹ ’ਚ ਭਵਨ ਤੇ ਉਸਾਰੀ ਵਰਕਰਾਂ ਵੱਲੋਂ ਰੋਸ ਰੈਲੀ

07/17/2018 12:43:05 AM

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਵਰ੍ਹਦੇ ਮੀਂਹ ’ਚ ਭਵਨ ਤੇ ਉਸਾਰੀ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੁੰ ਲੈ ਕੇ ਅੱਜ ਜਿੱਥੇ ਸ਼ਹਿਰ ’ਚ ਰੋਸ ਰੈਲੀ ਕੀਤੀ ਗਈ, ਉੱਥੇ ਹੀ ਸਥਾਨਕ ਤਹਿਸੀਲਦਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।
 ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਆਨਲਾਈਨ ਪ੍ਰਣਾਲੀ ਸਹੀ ਨਹੀਂ ਹੁੰਦੀ, ਉਦੋਂ ਤੱਕ ਆਫਲਾਈਨ ਪੰਜੀਕਰਨ, ਨਵੀਨੀਕਰਨ, ਸਕੀਮ ਦੀਅਾਂ  ਅਰਜ਼ੀਆਂ ਲੈਣਾ ਜਾਰੀ ਰੱਖਿਆ ਜਾਵੇ ਕਿਉਂਕਿ ਹੁਣ ਮੁਡ਼ 17-07-2018 ਤੋਂ ਸੇਵਾ ਕੇਂਦਰ ਬੰਦ ਹੋ ਰਹੇ ਹਨ ਤੇ ਅਗਲੇ ਪ੍ਰਬੰਧਾਂ ਨੂੰ ਅਜੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਮੰਗ ਕਰਦੀ ਹੈ ਕਿ ਇਕ ਸਾਲ ਤੋਂ ਲੰਬਿਤ ਅਰਜ਼ੀਆਂ ਪ੍ਰਾਪਤ ਕਰਨ ਲਈ ਸਮਾਂਬੱਧ ਸਪੈਸ਼ਲ ਕੈਂਪ ਲਗਾ ਕੇ ਲੰਬਿਤ ਕਲੇਮਾਂ ਦਾ ਇਕ ਮਹੀਨੇ ਅੰਦਰ ਨਿਪਟਾਰਾ ਕੀਤਾ ਜਾਵੇ ਤਾਂ ਕਿ ਅਗਲੀ ਮੀਟਿੰਗ ਕਰ ਕੇ ਬਣਦੇ ਲਾਭ ਅਦਾ ਕੀਤੇ ਜਾ ਸਕਣ। 
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਰਾਜ, ਜ਼ਿਲਾ  ਅਤੇ ਤਹਿਸੀਲ ਪੱਧਰ ’ਤੇ ਬਣਾਈਆਂ ਕਮੇਟੀਆਂ ’ਚ ਪੁਨਰ ਗਠਨ ਕੀਤਾ ਜਾਵੇ ਅਤੇ ਹਰ ਪੱਧਰ ’ਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਪ੍ਰਤੀਨਿਧ ਲਏ ਜਾਣ ਤਾਂ ਕਿ ਇਨ੍ਹਾਂ ਨੂੰ ਵੱਧ ਤੋਂ ਵੱਧ ਜਮਹੂਰੀ ਤੇ ਅਸਰਦਾਰ ਬਣਾਇਆ ਜਾ ਸਕੇ।
 


Related News