ਬੀਬੀ ਭੱਟੀ ਸਫਾਈ ਸੇਵਕਾਂ ਦੀ ਸਹਾਇਤਾ ਲਈ ਆਈ ਅੱਗੇ
Friday, Apr 03, 2020 - 05:49 PM (IST)
ਬੁਢਲਾਡਾ (ਮਨਜੀਤ): ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਸ਼ਹਿਰ ਦਾ ਦੌਰਾ ਕਰਕੇ ਨਗਰ ਕੌਂਸਲ ਦੇ ਦਫਤਰ ਵਿਖੇ ਸਫਾਈ ਸੇਵਕਾਂ ਦੇ ਲਈ ਡਿਟੋਲ ਸਾਬਣਾਂ ਅਤੇ ਸੈਨੀਟਾਈਜਰ ਵੰਡੇ ਤਾਂ ਕਿ ਸਫਾਈ ਸੇਵਕ ਆਪਣੀ ਸਿਹਤ ਦਾ ਖਿਆਲ ਰੱਖ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਹਲਕੇ ਦੀ ਸਮੁੱਚੀ ਪਾਰਟੀ ਲੋੜਵੰਦ ਲੋਕਾਂ ਦੀ ਸੇਵਾ 'ਚ ਡਟੀ ਹੋਈ ਹੈ।ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਨਾਜ਼ੁਕ ਮੌਕੇ ਹਲਕੇ ਤੋਂ ਬਾਹਰਲੇ ਲੀਡਰਾਂ ਦੀ ਬੁਢਲਾਡਾ ਹਲਕੇ ਵਿੱਚ ਦਖਲ ਅੰਦਾਜ਼ੀ ਬੰਦ ਕੀਤੀ ਜਾਵੇ, ਕਿਉਂਕਿ ਇਹ ਕੇਵਲ ਸਿਆਸਤ ਕਰਨ ਲਈ ਹੀ ਸਮਾਜ ਸੇਵਾ ਦੇ ਨਾਮ ਤੇ ਇਸ ਰਿਜਰਵ ਹਲਕੇ ਵਿੱਚ ਲਿਫਾਫੇਬਾਜ਼ੀ ਕਰ ਰਹੇ ਹਨ ਅਤੇ ਹਲਕੇ ਵਿੱਚ ਧੜੇਬੰਦੀ ਵੀ ਪੈਦਾ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਅੰਕਿਤ ਬਾਂਸਲ ਨੂੰ ਫੋਨ ਰਾਹੀਂ ਹਲਕੇ ਵਿੱਚ ਦਖਲ ਅੰਦਾਜੀ ਦੇਣ ਵਾਲੇ ਲੀਡਰਾਂ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਬੁਢਲਾਡਾ ਹਲਕੇ ਵਿੱਚ ਕੁਝ ਅਧਿਕਾਰੀ ਜੋ ਕਾਂਗਰਸੀ ਵਰਕਰਾਂ ਦੀ ਸਮਾਜ ਸੇਵਾ ਲਈ ਗੱਲ ਨਹੀਂ ਸੁਣ ਰਹੇ। ਉਨ੍ਹਾਂ ਦੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਬੀਬੀ ਭੱਟੀ ਦੇ ਸਿਆਸੀ ਸਕੱਤਰ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਬਲਾਕ ਕਾਂਗਰਸ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਕਾਂਗਰਸੀ ਆਗੂ ਗੁਰਿੰਦਰ ਮੋਹਨ, ਰਾਜ ਭੱਠਲ, ਰਣਵੀਰ ਸਿੰਘ ਗੋਬਿੰਦਪੁਰਾ, ਕਾਲਾ ਖੱਤਰੀ, ਈ.ਓ ਗੁਰਦਾਸ ਸਿੰਘ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ ਕਿਤਾਬਾਂ ਵਾਲੇ ਵੀ ਮੌਜੂਦ ਸਨ।
ਬੁਢਲਾਡਾ ਸ਼ਹਿਰ 'ਚ ਸੈਨੀਟਾਈਜ਼ਰ ਕਰਨ ਦੀ ਮੁੰਹਿਮ ਜੰਗੀ ਪੱਧਰ 'ਤੇ
ਬੁਢਲਾਡਾ (ਮਨਜੀਤ): ਦੁਨੀਆ ਭਰ 'ਚ ਫੈਲੀ ਕੋਰੋਨਾ ਵਾਇਰਸ ਦੀ ਬੀਮਾਰੀ ਦੇ ਟਾਕਰੇ ਲਈ ਸਥਾਨਕ ਨਗਰ ਕੌਂਸਲ ਬੁਢਲਾਡਾ ਵਲੋਂ ਸ਼ਹਿਰ ਨੂੰ ਸੈਨੀਟਾਈਜ਼ਰ ਕੀਤੇ ਜਾਣ ਦੀ ਮੁੰਹਿਮ ਤਹਿਤ ਨਗਰ ਕੌਂਸਲ ਬੁਢਲਾਡਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਸਰਪ੍ਰਸਤ ਕਰਮਜੀਤ ਸਿੰਘ ਮਾਘੀ, ਪ੍ਰਧਾਨ ਰਾਜੇਸ਼ ਬਿਹਾਰੀ ਬਿੱਲਾ ਵੱਲੋਂ ਵਾਰਡ ਨੰ: 7,8,9,10 ਨੂੰ ਸੈਨੀਟਾਈਜ਼ਰ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੇਵਾ ਦੇ ਤੌਰ 'ਤੇ ਨਗਰ ਕੌਂਸਲ ਬੁਢਲਾਡਾ ਨੂੰ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਜੇ ਹੋਰ ਲੋਕ ਹਿੱਤ ਕੰਮਾਂ ਲਈ ਸੇਵਾ ਲਾਈਆਂ ਹਨ ਤਾਂ ਉਹ ਹਰ ਸਮੇਂ ਤਿਆਰ ਹਨ ਕਿਉਂਕਿ ਇਸ ਨਾਜ਼ੁਕ ਘੜੀ 'ਚ ਸਮਾਜ ਦੀ ਸੇਵਾ ਕਰਨੀ ਸਾਡਾ ਮੁੱਢਲਾ ਫਰਜ਼ ਹੈ। ਇਸ ਮੌਕੇ ਈ.ਓ. ਗੁਰਦਾਸ ਸਿੰਘ, ਨਗਰ ਕੌਂਸਲ ਦੇ ਅਧਿਕਾਰੀ ਰਾਕੇਸ਼ ਕੁਮਾਰ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਹਨੀ ਚਹਿਲ, ਵਿੱਕੀ ਮਾਨ, ਸੰਦੀਪ ਪੂਨੀਆ, ਅਮਨੀ ਪੂਨੀਆ, ਬਲਦੇਵ ਸਿੰਘ, ਸਤੀਸ਼ ਕੁਮਾਰ ਪਟਵਾਰੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।