ਵੱਡਾ ਸਵਾਲ: ਸੰਤ ਸੀਚੇਵਾਲ ਤੋਂ ਪਹਿਲਾ ਅਫ਼ਸਰਾਂ ਨੂੰ ਨਜ਼ਰ ਕਿਉਂ ਨਹੀਂ ਆਏ ਬੁੱਢੇ ਨਾਲੇ ’ਚ ਗੋਹਾ ਸੁੱਟਣ ਦੇ ਪੁਆਇੰਟ?
Wednesday, Jan 01, 2025 - 02:31 PM (IST)
ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਈ ਦਿਨਾਂ ਤੋਂ ਕਿਨਾਰੇ ’ਤੇ ਪੱਕਾ ਮੋਰਚਾ ਲਗਾ ਲਿਆ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਬੁੱਢੇ ਨਾਲੇ ’ਚ ਸਿੱਧੇ ਤੌਰ ’ਤੇ ਡਿੱਗ ਰਹੇ ਡੇਅਰੀਆਂ ਦੇ ਗੋਹੇ ਦੇ ਕਈ ਪੁਆਇੰਟ ਫੜੇ ਗਏ ਹਨ ਅਤੇ ਇਨ੍ਹਾਂ ਡੇਅਰੀ ਵਾਲਿਆਂ ਖਿਲਾਫ ਬਿਜਲੀ ਦੇ ਕੁਨੈਕਸ਼ਨ ਕੱਟਣ ਦੇ ਨਾਲ ਹੀ ਪੁਲਸ ਕੇਸ ਦਰਜ ਕਰਨ ਦੀ ਕਾਰਵਾਈ ਹੋਈ ਹੈ। ਇਸ ਤੋਂ ਬਾਅਦ ਨਗਰ ਨਿਗਮ, ਡਰੇਨੇਜ ਵਿਭਾਗ, ਪੀ. ਪੀ. ਸੀ. ਬੀ., ਗਲਾਡਾ ਅਤੇ ਪੇਂਡੂ ਵਿਕਾਸ ਅਤੇ ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ, ਕਿਉਂਕਿ ਡਾਇੰਗ-ਇੰਡਸਟਰੀ ਦੇ ਕੈਮੀਕਲ ਵਾਲੇ ਪਾਣੀ ਤੋਂ ਵੀ ਜ਼ਿਆਦਾ ਗੋਬਰ ਨੂੰ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਵੱਡੀ ਵਜ੍ਹਾ ਮੰਨਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ
ਇਸ ਨੂੰ ਰੋਕਣ ਲਈ ਕੋਰਟ, ਐੱਨ. ਜੀ. ਟੀ. ਅਤੇ ਸਰਕਾਰ ਵੱਲੋਂ ਕਾਫੀ ਦੇਰ ਪਹਿਲਾਂ ਨਿਰਦੇਸ਼ ਦੇਣ ਦੇ ਨਾਲ ਹੀ ਲਗਾਤਾਰ ਮੀਟਿੰਗਾਂ ’ਚ ਇਸ ਮੁੱਦੇ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਉਕਤ ਵਿਭਾਗਾਂ ਦੇ ਅਫਸਰਾਂ ਨੂੰ ਬੁੱਢੇ ਨਾਲੇ ’ਚ ਸਿੱਧੇ ਤੌਰ ’ਤੇ ਡਿੱਗ ਰਹੇ ਡੇਅਰੀਆਂ ਦੇ ਗੋਹੇ ਦੇ ਕੁਨੈਕਸ਼ਨ ਨਜ਼ਰ ਨਹੀਂ ਆਏ, ਜਿਨ੍ਹਾਂ ਕੁਨੈਕਸ਼ਨਾਂ ਨੂੰ ਕੱਟਣ ਲਈ ਸੰਤ ਸੀਚੇਵਾਲ ਨੂੰ ਗਰਾਊਂਡ ਜ਼ੀਰੋ ’ਤੇ ਪੁੱਜ ਕੇ ਖੁਦ ਪੋਕਲੇਨ ਮਸ਼ੀਨ ਦਾ ਸਟੇਅਰਿੰਗ ਸੰਭਾਲਣਾ ਪਿਆ।
ਇੱਥੋਂ ਤੱਕ ਕਿ ਸੰਤ ਸੀਚੇਵਾਲ ਰਿਐਲਿਟੀ ਚੈੱਕ ਲਈ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ, ਐਡੀਸ਼ਨਲ ਚੀਫ ਸੈਕਟਰੀ ਤੇਜਵੀਰ ਸਿੰਘ ਅਤ ੇ ਡਾਇਰੈਕਟਰ ਨੂੰ ਵੀ ਮੌਕੇ ’ਤੇ ਲੈ ਕੇ ਗਏ, ਜਿਥੇ ਸੰਤ ਸੀਚੇਵਾਲ ਦੀ ਟੀਮ ਵੱਲੋਂ ਡੇਅਰੀਆਂ ਦੇ ਗੋਬਰ ਦੀ ਲਿਫਟਿੰਗ ਲਈ ਆਪਣੇ ਪੱਧਰ ’ਤੇ ਟੈਂਕਰ ਅਤੇ ਟਰਾਲੀਆਂ ਲਗਾਈਆਂ ਗਈਆਂ ਹਨ।
ਇਸ ਨਾਲ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਮਾਮਲੇ ’ਚ ਸਬੰਧਤ ਵਿਭਾਗਾਂ ਦੇ ਅਫਸਰਾਂ ਦੀ ਸੰਜੀਦਗੀ ਦੀ ਤਸਵੀਰ ਸਾਫ ਹੋ ਗਈ ਹੈ, ਜਿਨ੍ਹਾਂ ਵੱਲੋਂ ਬੁੱਢੇ ਨਾਲੇ ’ਚ ਸਿੱਧੇ ਤੌਰ ’ਤੇ ਗੋਬਰ ਡਿੱਗਣ ਤੋਂ ਰੋਕ ਕੇ ਉਸ ਦੀ ਡਿਸਪੋਜ਼ਲ ਦਾ ਬਦਲਵਾਂ ਪ੍ਰਬੰਧ ਕਰਨ ਦੀ ਜ਼ਿੰਮੇਦਾਰੀ ਨਹੀਂ ਨਿਭਾਈ ਜਾ ਰਹੀ ਹੈ।
ਟੈਂਪਰੇਰੀ ਡਿਸਪੋਜ਼ਲ ਬਣਾਉਣ ਦਾ ਕੰਮ ਹੋਇਆ ਸ਼ੁਰੂ
ਸੰਤ ਸੀਚੇਵਾਲ ਵੱਲੋਂ ਕਮਾਨ ਸੰਭਾਲਣ ਦੇ ਇਕ ਹਫਤੇ ਅੰਦਰ ਹੀ ਗਊਸ਼ਾਲਾ ਸ਼ਮਸ਼ਾਨਘਾਟ ਦੇ ਪੁਆਇੰਟ ਦੇ ਨੇੜੇ ਟੈਂਪਰੇਰੀ ਡਿਸਪੋਜ਼ਲ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਭਾਵੇਂ ਇਸ ਪੁਆਇੰਟ ’ਤੇ ਪੰਪਿੰਗ ਸਟੇਸ਼ਨ ਬਣਾਉਣ ਦਾ ਪ੍ਰਾਜੈਕਟ ਨਗਰ ਨਿਗਮ ਵੱਲੋਂ ਮਨਜ਼ੂਰ ਕੀਤਾ ਗਿਆ ਹੈ ਪਰ ਜਗ੍ਹਾ ਦੇ ਵਿਵਾਦ ਨੂੰ ਲੈ ਕੇ ਕੋਰਟ ’ਚ ਚੱਲ ਰਹੇ ਕੇਸ ਦੀ ਵਜ੍ਹਾ ਨਾਲ ਉਸਾਰੀ ਅੱਧ-ਵਿਚਕਾਰ ਲਟਕੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਸਸਤਾ ਹੋ ਗਿਆ LPG ਸਿਲੰਡਰ, ਨਵੇਂ ਸਾਲ 'ਤੇ ਮਿਲਿਆ ਤੋਹਫ਼ਾ
ਇਸ ਦੇ ਕਾਰਨ 60 ਐੱਮ. ਐੱਲ. ਡੀ. ਤੋਂ ਜ਼ਿਆਦਾ ਸੀਵਰੇਜ ਦਾ ਪਾਣੀ ਸਿੱਧੇ ਤੌਰ ’ਤੇ ਡਿੱਗਣ ਦੀ ਵਜ੍ਹਾ ਨਾਲ ਬੁੱਢੇ ਨਾਲੇ ’ਚ ਪ੍ਰਦੂਸ਼ਣ ਦਾ ਲੈਵਲ ਡਾਊਨ ਨਹੀਂ ਆ ਰਿਹਾ ਹੈ। ਇਸ ਹਾਲਾਤ ਨਾਲ ਨਜਿੱਠਣ ਲਈ ਸੰਤ ਸੀਚੇਵਾਲ ਵੱਲੋਂ ਇਸ ਪੁਆਇੰਟ ’ਤੇ ਟੈਂਪਰੇਰੀ ਡਿਸਪੋਜ਼ਲ ਬਣਾਉਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਯੋਜਨਾ ਨੂੰ ਲੈ ਕੇ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੇ ਅਫਸਰ ਹੁਣ ਵਿਚਾਰ ਹੀ ਕਰ ਰਹੇ ਹਨ ਕਿ ਸੰਤ ਸੀਚੇਵਾਲ ਵੱਲੋਂ ਟੈਂਪਰੇਰੀ ਰੂਪ ’ਚ ਡਿਸਪੋਜ਼ਲ ਬਣਾਉਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ, ਜਿਸ ਦੇ ਲਈ ਕੋਈ ਸਰਕਾਰੀ ਮਦਦ ਲੈਣ ਦੀ ਬਜਾਏ ਸੰਤ ਸੀਚੇਵਾਲ ਦੀ ਟੀਮ ਵੱਲੋਂ ਕਾਰ ਸੇਵਾ ਕੀਤੀ ਜਾ ਰਹੀ ਹੈ।
ਇਹ ਵਰਤਿਆ ਜਾਵੇਗਾ ਪੈਟਰਨ
ਗਊਸ਼ਾਲਾ ਸ਼ਮਸ਼ਾਨਘਾਟ ਦੇ ਪੁਆਇੰਟ ਦੇ ਨੇੜੇ ਸਥਿਤ ਪੁਆਇੰਟ ਤੋਂ ਸਿਧੇ ਤੌਰ ’ਤੇ ਬੁੱਢੇ ਨਾਲੇ ’ਚ ਡਿੱਗ ਰਹੇ ਪਾਣੀ ਨੂੰ ਰੋਕਣ ਲਈ ਬੰਨ੍ਹ ਬਣਾਇਆ ਜਾਵੇਗਾ। ਇਸ ਪਾਣੀ ਨੂੰ ਉਥੇ ਪਹਿਲਾਂ ਤੋਂ ਮੌਜੂਦ 2 ਡਿਸਪੋਜ਼ਲ ਅਤੇ ਇਕ ਨਵੀਂ ਬਣਾਈ ਜਾ ਰਹੀ ਡਿਸਪੋਜ਼ਲ ’ਚ ਲਿਆਂਦਾ ਜਾਵੇਗਾ। ਜਿਥੋਂ ਪੰਪ ਕਰ ਕੇ ਸੀਵਰੇਜ ਦੇ ਪਾਣੀ ਨੂੰ ਕਿਨਾਰੇ ’ਤੇ ਪਹਿਲਾਂ ਤੋਂ ਪਾਈ ਗਈ ਪਾਈਪ ਦੇ ਜ਼ਰੀਏ ਐੱਸ. ਟੀ. ਪੀ. ਤੱਕ ਪਹੁੰਚਾਉਣ ਦਾ ਪੈਟਰਨ ਵਰਤਿਆ ਜਾਵੇਗਾ। ਇਸ ਦੀ ਪੁਸ਼ਟੀ ਚੀਫ ਇੰਜੀਨੀਅਰ ਰਵਿੰਦਰ ਗਰਗ ਨੇ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8