ਹੰਗਾਮੇ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ, ਕੇ. ਪੀ. ਐੱਸ. ਗਿੱਲ ਨੂੰ ਸ਼ਰਧਾਂਜਲੀ ''ਤੇ ਅਕਾਲੀ-ਭਾਜਪਾ ਵੱਖੋ-ਵੱਖ

Thursday, Jun 15, 2017 - 11:41 AM (IST)

ਹੰਗਾਮੇ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ, ਕੇ. ਪੀ. ਐੱਸ. ਗਿੱਲ ਨੂੰ ਸ਼ਰਧਾਂਜਲੀ ''ਤੇ ਅਕਾਲੀ-ਭਾਜਪਾ ਵੱਖੋ-ਵੱਖ

ਚੰਡੀਗੜ੍ਹ (ਭੁੱਲਰ) : ਪੰਜਾਬ ਵਿਧਾਨ ਸਭਾ ਦਾ ਅਤੇ ਕਾਂਗਰਸ ਦਾ ਪਲੇਠਾ ਬਜਟ ਸੈਸ਼ਨ ਬੁੱਧਵਾਰ ਨੂੰ ਹੰਗਾਮੇ ਨਾਲ ਸ਼ੁਰੂ ਹੋਇਆ। ਬਜਟ ਸੈਸ਼ਨ ਦੀ ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇ ਕੇ ਕੀਤੀ ਗਈ। ਇਸ ਦੌਰਾਨ ਸ਼ੁਰੂ ਤੋਂ ਹੀ ਕੇ. ਪੀ. ਐੱਸ. ਗਿੱਲ ਨੂੰ ਸ਼ਰਧਾਂਜਲੀ ਦਿੱਤੇ ਜਾਣ ਦਾ ਵਿਰੋਧ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਸ਼ਰਧਾਂਜਲੀ ਦੇ ਵਿਰੋਧ ਵਿਚ ਵਾਕਆਊਟ ਕਰ ਦਿੱਤਾ। ਇਸ ਦੌਰਾਨ ਵੱਡੀ ਗੱਲ ਇਹ ਰਹੀ ਹੈ ਜਿੱਥੇ ਅਕਾਲੀ ਦਲ ਵਲੋਂ ਕੇ. ਪੀ. ਐੱਸ. ਗਿੱਲ ਦੀ ਸ਼ਰਧਾਂਜਲੀ ਦਾ ਵਿਰੋਧ ਕਰਦੇ ਹੋਏ ਵਿਧਾਨ ਸਭਾ ''ਚੋਂ ਵਾਕਆਊਟ ਕੀਤਾ ਗਿਆ ਪਰ ਭਾਜਪਾ  ਦੀ ਲੀਡਰਸ਼ਿਪ ਅਕਾਲੀ ਦਲ ਨਾਲ ਤੁਰਨ ਦੀ ਬਜਾਏ ਅੰਦਰ ਹੀ ਬੈਠੀ ਰਹੀ। ਇਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਵੀ ਇਸ ਵਾਕਆਊਟ ਦਾ ਹਿੱਸਾ ਨਹੀਂ ਬਣਿਆ ਗਿਆ।


Related News