ਮਾਲਵਾ ਦੇ ਕਿਸਾਨ ਬੀਜ ਘਪਲੇ 'ਚ ਕਰੋੜਾਂ ਦੀ ਠੱਗੀ ਦਾ ਸ਼ਿਕਾਰ, ਮੁਆਵਜ਼ੇ ਸਣੇ ਕਰ ਰਹੇ ਵਿਜੀਲੈਂਸ ਜਾਂਚ ਦੀ ਮੰਗ

Friday, Aug 19, 2022 - 03:58 PM (IST)

ਮਾਲਵਾ ਦੇ ਕਿਸਾਨ ਬੀਜ ਘਪਲੇ 'ਚ ਕਰੋੜਾਂ ਦੀ ਠੱਗੀ ਦਾ ਸ਼ਿਕਾਰ, ਮੁਆਵਜ਼ੇ ਸਣੇ ਕਰ ਰਹੇ ਵਿਜੀਲੈਂਸ ਜਾਂਚ ਦੀ ਮੰਗ

ਚੰਡੀਗੜ੍ਹ : ਪੰਜਾਬ 'ਚ ਮਾਲਵਾ ਦੇ ਕਿਸਾਨ ਬੀਟੀ ਕਾਟਨ (ਨਰਮੇ) ਦੇ ਬੀਜ ਘਪਲੇ 'ਚ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ ਨਾ ਹੋਣ ਦੀ ਗਾਰੰਟੀ ਦੇ ਕੇ ਕਿਸਾਨਾਂ ਨੂੰ ਗੁਜਰਾਤ ਦੇ ਬ੍ਰਾਂਡ ਦਾ ਘਟੀਆ ਬੀਟੀ ਕਾਟਨ ਬੀਜ ਵੇਚਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪੰਜਾਬ ਦੇ 25 ਤੋਂ 30 ਏਜੰਟਾਂ ਨੇ ਗੁਜਰਾਤ ਦੀ ਕੰਪਨੀ ਦੇ ਨਾਂ 'ਤੇ ਕਰੀਬ 10 ਹਜ਼ਾਰ ਕਿਸਾਨਾਂ ਨੂੰ ਚੂਨਾ ਲਾਇਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ : ਮਾਂ ਨੂੰ ਕਮਰੇ 'ਚ ਡੱਕ ਪੰਘੂੜੇ 'ਚੋਂ 3 ਮਹੀਨੇ ਦਾ ਬੱਚਾ ਚੁੱਕ ਲੈ ਗਏ ਬਦਮਾਸ਼

ਉਨ੍ਹਾਂ ਨੇ 37 ਕਰੋੜ ਰੁਪਏ ਦੇ 2.5 ਲੱਖ ਪੈਕਟ ਵੇਚ ਦਿੱਤੇ। ਇਹ ਬੀਜ ਮਾਲਵਾ ਦੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਪਿੰਡਾਂ 'ਚ ਸਟਾਲ ਲਾ ਕੇ ਸਭ ਤੋਂ ਜ਼ਿਆਦਾ ਵੇਚੇ ਗਏ। ਯੂਨੀਵਰਸਿਟੀ ਦਾ ਬੀਟੀ ਕਾਟਨ ਬੀਜ 760 ਰੁਪਏ ਤੱਕ ਪ੍ਰਤੀ ਕਿੱਲੋ 'ਚ ਆਉਂਦਾ ਸੀ ਪਰ ਬੀਜ ਮਾਫ਼ੀਆ ਨੇ ਇਸ ਨੂੰ ਗੁਲਾਬੀ ਅਤੇ ਸਫੈਦ ਸੁੰਡੀ ਦੇ ਹਮਲੇ ਦਾ ਸਾਹਮਣਾ ਕਰਨ ਵਾਲਾ ਦੱਸ ਕੇ ਦੁੱਗਣੇ ਪੈਸੇ ਵਸੂਲੇ। ਹੁਣ ਕਿਸਾਨ ਘਟੀਆ ਬੀਜ ਦੀ ਵਿਜੀਲੈਂਸ ਜਾਂਚ ਅਤੇ ਖ਼ਰਾਬ ਫ਼ਸਲ ਦੇ ਮੁਆਵਜ਼ੇ ਦੀ ਮੰਗ ਲਈ ਧਰਨੇ 'ਤੇ ਹਨ।
ਇਹ ਵੀ ਪੜ੍ਹੋ : 'ਜੇਲ੍ਹ 'ਚ ਤਾਂ ਨਜ਼ਾਰਾ ਹੀ ਬਾਹਲਾ', ਮਜੀਠੀਆ ਨੇ ਸਟੇਜ 'ਤੇ ਖੜ੍ਹੇ ਹੋ ਕੇ ਦੱਸਿਆ ਕਿਵੇਂ ਬੀਤੇ ਦਿਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News