ਬਸਪਾ ਨੇ ਵਿਧਾਨ ਸਭਾ ਚੋਣਾਂ ਲਈ 6 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

01/25/2022 8:00:14 PM

ਜਲੰਧਰ (ਬਿਊਰੋ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵਿਧਾਨ ਸਭਾ ਚੋਣਾਂ ਲਈ ਅੱਜ ਦੂਜੀ ਸੂਚੀ ਜਾਰੀ ਕਰ ਦਿੱਤੀ। ਉਨ੍ਹਾਂ ਵੱਲੋਂ ਅੱਜ ਪਾਰਟੀ ਦੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਗੜ੍ਹੀ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਅਤੇ ਬਸਪਾ ਦੇ ਪੰਜਾਬ ਮਸਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਅੱਜ ਉਮੀਦਵਾਰਾਂ ਦੀ ਦੂਜੀ ਸੂਚੀ ਨੂੰ ਪ੍ਰਵਾਨਗੀ ਦਿੱਤੀ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਵੱਡਾ ਦਾਅਵਾ, ਕਿਹਾ-ਮਜੀਠੀਆ ਖ਼ਿਲਾਫ ਇਕ ਵੀ ਸਬੂਤ ਮਿਲਿਆ ਤਾਂ ਛੱਡ ਦੇਵਾਂਗਾ ਸਿਆਸਤ

ਇਸ ਸੂਚੀ ਤਹਿਤ ਅੰਮ੍ਰਿਤਸਰ ਕੇਂਦਰੀ ਤੋਂ ਬੀਬੀ ਦਲਬੀਰ ਕੌਰ, ਕਰਤਾਰਪੁਰ  (ਐੱਸ. ਸੀ.) ਤੋਂ ਐਡਵੋਕੇਟ ਬਲਵਿੰਦਰ ਕੁਮਾਰ, ਜਲੰਧਰ ਪੱਛਮੀ (ਐੱਸ. ਸੀ.) ਤੋਂ ਅਨਿਲ ਮੀਨੀਆ, ਸ਼ਾਮਚੁਰਾਸੀ  (ਐੱਸ. ਸੀ.) ਤੋਂ ਇੰਜੀ. ਮਹਿੰਦਰ ਸਿੰਘ ਸੰਧਰ, ਸ੍ਰੀ ਚਮੌਕਰ ਸਾਹਿਬ  (ਐੱਸ. ਸੀ.) ਤੋਂ ਹਰਮੋਹਨ ਸਿੰਘ ਸੰਧੂ ਤੇ ਮਹਿਲ ਕਲਾਂ  (ਐੱਸ. ਸੀ.) ਤੋਂ ਚਮਕੌਰ ਸਿੰਘ ਵੀਰ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਇਸ ਤਰ੍ਹਾਂ ਬਸਪਾ ਨੇ 20 ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

PunjabKesari


Manoj

Content Editor

Related News