ਬਸਪਾ-ਅਕਾਲੀ ਗੱਠਜੋੜ ਨੂੰ ਸੱਤਾ ’ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ : ਜਸਬੀਰ ਸਿੰਘ ਗੜ੍ਹੀ

Friday, Jul 30, 2021 - 12:35 AM (IST)

ਬਸਪਾ-ਅਕਾਲੀ ਗੱਠਜੋੜ ਨੂੰ ਸੱਤਾ ’ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ : ਜਸਬੀਰ ਸਿੰਘ ਗੜ੍ਹੀ

ਨਕੋਦਰ(ਪਾਲੀ)- ਪੰਜਾਬ ਵਿਚ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਬਸਪਾ ਗਠਜੋੜ ਸ਼ਾਨ ਨਾਲ ਜਿੱਤੇਗਾ ਤੇ ਸਰਕਾਰ ਬਣਾਏਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜਸਬੀਰ ਸਿੰਘ ਗੜ੍ਹੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਇਥੋਂ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਜੱਟਾਂ ਵਿਖੇ ਹੁਸਨ ਲਾਲ ਕੌਲਧਾਰ ਐੱਨ . ਆਰ . ਆਈ . ਦੇ ਗ੍ਰਹਿ ਵਿਖੇ ਕੀਤਾ । ਉਨ੍ਹਾਂ ਕਿਹਾ ਕਿ ਬਸਪਾ-ਅਕਾਲੀ ਗੱਠਜੋੜ ਦੀ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਢੀਂਡਸਾ ਗਰੁੱਪ ਨੂੰ ਇੰਨੀ ਤਕਲੀਫ਼ ਹੋਈ ਕਿ ਉਹ ਤੜਫਣ ਲੱਗ ਪਏ।

ਇਹ ਵੀ ਪੜ੍ਹੋ- ਮੋਟਰਸਾਈਕਲਾਂ ਦੀ ਭਿਆਨਕ ਟੱਕਰ 'ਚ 2 ਦੀ ਮੌਤ, 3 ਜ਼ਖਮੀ
ਇਹ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਬਸਪਾ ਵੀ ਸੱਤਾ ਵਿਚ ਭਾਈਵਾਲ ਹੋਵੇ। ਬਸਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕੁਝ ਮੁੱਠੀ ਭਰ ਦਲਾਲਾਂ ਰਾਹੀਂ ਬਸਪਾ ਦੇ ਹਾਥੀ ਨੂੰ ਰੋਕਣ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੇ ਹਨ ਪ੍ਰੰਤੂ ਬਸਪਾ ਦਾ ਹਾਥੀ ਮੋਤੀ ਮਹਿਲ ਦੇ ਕਿੰਗਰੇ ਢਾਹ ਕੇ ਹੀ ਹਟੇਗਾ । ਬਸਪਾ ਦੀ ਚੜ੍ਹਤ ਤੋਂ ਬੌਖਲਾਏ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਗ਼ਲਤ ਬੋਲਿਆ ਤਾਂ ਨਾਲ ਹੀ ‘ਆਪ’ ਦੀ ਅਨਮੋਲ ਗਗਨ ਨੇ ਸੰਵਿਧਾਨ ਦੇ ਖ਼ਿਲਾਫ਼ ਬੋਲਿਆ ਤਾਂ ਬਸਪਾ ਵਰਕਰਾਂ ਨੇ ਕਾਂਗਰਸ ਤੇ ‘ਆਪ’ ਖ਼ਿਲਾਫ਼ ਡਟ ਕੇ ਰੋਸ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ- ਗਰੀਬ ਪਰਿਵਾਰ ’ਤੇ ਕਹਿਰ ਬਣ ਵਰ੍ਹਿਆ ਮੀਂਹ, ਘਰ ਦੀ ਛੱਤ ਡਿਗਣ ਨਾਲ ਇੱਕ ਦੀ ਮੌਤ
ਉਨ੍ਹਾਂ ਨੇ ਬਸਪਾ ਵਰਕਰਾਂ ਨੂੰ ਹੁਣ ਤੋਂ ਹੀ ਪਿੰਡਾਂ ਵਿਚ ਡਟ ਜਾਣ ਲਈ ਕਿਹਾ। ਇਸ ਮੌਕੇ ਡਾ. ਨਛਤਰ ਪਾਲ ਜਨਰਲ ਸਕਤਰ ਬਸਪਾ ਪੰਜਾਬ, ਰਾਜ ਕੁਮਾਰ ਭੂਟੋ ਪ੍ਰਧਾਨ ਬਸਪਾ ਸ਼ਾਹਕੋਟ, ਸੁਭਾਸ਼ ਚੰਦਰ, ਡਾ. ਦਵਿੰਦਰ ਜੱਖੂ, ਕੁਲਵਿੰਦਰ ਕਿੰਦਾ, ਮਲਕੀਲ ਚੁੰਬਰ, ਹਰਭਜਨ ਲਾਲ ਮਹਿਮੀ, ਮੁਲਖ ਰਾਜ, ਅਸ਼ੋਕ ਮਹਿੰਮੀ ਅਤੇ ਰਾਜ ਕੁਮਾਰ ਮਹਿਮੀ ਆਦਿ ਹਾਜ਼ਰ ਸਨ ।


author

Bharat Thapa

Content Editor

Related News