BSF ਨੇ ਪੰਜਾਬ ''ਚ ਤਿੰਨ ਪਾਕਿਸਤਾਨੀ ਡਰੋਨ ਕੀਤੇ ਢੇਰ, ਭਾਰੀ ਮਾਤਰਾ ''ਚ ਹੈਰੋਇਨ ਬਰਾਮਦ

05/21/2023 5:38:45 AM

ਜਲੰਧਰ (ਭਾਸ਼ਾ): ਬੀ.ਐੱਸ.ਐੱਫ. ਨੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਘਟਨਾਵਾਂ ਵਿਚ 4 ਪਾਕਿਸਤਾਨੀ ਡਰੋਨਾਂ ਦਾ ਪਤਾ ਲਗਾ ਕੇ ਉਨ੍ਹਾਂ 'ਚੋਂ 3 ਨੂੰ ਕੌਮਾਂਤਰੀ ਸਰਹੱਦ ਨਾਲ ਲੱਗੇ ਪੰਜਾਬ ਵਿਚ ਢੇਰ ਕੀਤਾ। ਬੀ.ਐੱਸ.ਐੱਫ. ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਤਿੰਨ ਡਰੋਨਾਂ ਦਾ ਸ਼ੁੱਕਰਵਾਰ ਰਾਤ ਨੂੰ ਜਦਕਿ ਚੌਥੇ ਡਰੋਨ ਦਾ ਸ਼ਨੀਵਾਰ ਰਾਤ ਨੂੰ ਲਤਾ ਲਗਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਆਇਆ ਨਵਾਂ ਫ਼ਰਮਾਨ, ਜਾਰੀ ਹੋਇਆ ਨੋਟੀਫਿਕੇਸ਼ਨ

ਉਨ੍ਹਾਂ ਦੱਸਿਆ ਕਿ ਪਹਿਲਾ ਡਰੋਨ 'ਜੀ.ਜੇ.ਆਈ. ਮੈਟ੍ਰਿਸ 300 ਆਰ.ਟੀ.ਕੇ.' ਅੰਮ੍ਰਿਤਸਰ ਜ਼ਿਲ੍ਹੇ ਦੇ ਧਾਰੀਵਾਲ ਪਿੰਡ ਤੋਂ ਬਰਾਮਦ ਹੋਇਆ। ਬੁਲਾਰੇ ਮੁਤਾਬਕ ਬੀ.ਐੱਸ.ਐੱਫ. ਜਵਾਨਾਂ ਨੇ ਸ਼ੁੱਕਰਵਾਰ ਰਾਤ ਨੂੰ ਤਕਰੀਬਨ 9 ਵਜੇ ਗੋਲ਼ੀਬਾਰੀ ਕਰ ਇਸ ਯੂ.ਏ.ਵੀ. ਨੂੰ ਮਾਰ ਕੇ ਢੇਰ ਕੀਤਾ। ਉਨ੍ਹਾਂ ਦੱਸਿਆ ਕਿ ਦੂਜਾ ਡਰੋਨ ਜ਼ਿਲ੍ਹੇ ਦੇ ਰਤਨ ਖ਼ੁਰਦ ਪਿੰਡ ਤੋਂ ਬਰਾਮਦ ਕੀਤਾ ਗਿਆ, ਜਦੋਂ ਜਵਾਨਾਂ ਨੇ ਰਾਤ ਤਕਰੀਬਨ ਸਾਢੇ 9 ਵਜੇ ਗੋਲ਼ੀਬਾਰੀ ਕੀਤੀ। ਬੁਲਾਰੇ ਮੁਤਾਬਕ, ਇਸ ਡਰੋਨ ਨਾਲ 2 ਪੈਕਟ ਜੁੜੇ ਹੋਏ ਸਨ, ਜਿਨ੍ਹਾਂ 'ਚੋਂ 2.6 ਕਿੱਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਪੁਲਸ ਨੂੰ ਦਿੱਤਾ ਅਲਟੀਮੇਟਮ

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਤੀਜੇ ਡਰੋਨ ਨੂੰ ਵੀ ਰੋਕਿਆ ਗਿਆ, ਪਰ ਉਸ ਨੂੰ ਬਰਾਮਦ ਨਹੀਂ ਕੀਤਾ ਜਾ ਸਕਿਆ, ਕਿਉਂਕਿ ਇਹ ਪਾਕਿਸਤਾਨੀ ਸਰਹੱਦ ਵਿਚ ਡਿੱਗਿਆ। ਬੁਲਾਰੇ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਲੋਕ ਪਾਕਿਸਤਾਨੀ ਹੱਦ ਅੰਦਰ ਇਸ ਤੀਜੇ ਡਰੋਨ ਨੂੰ ਇਕੱਠਾ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਚੌਥੇ ਡਰੋਨ ਨੇ ਸ਼ਨੀਵਾਰ ਦੀ ਰਾਤ ਨੂੰ ਭਾਰਤੀ ਹਵਾਈ ਖੇਤਰ ਦਾ ਉਲੰਘਣ ਕੀਤਾ ਤੇ ਅੰਮ੍ਰਿਤਸਰ ਸੈਕਟਰ ਵਿਚ ਉਸ 'ਤੇ ਗੋਲ਼ੀਬਾਰੀ ਕੀਤੀ ਗਈ। ਉਨ੍ਹਾਂ ਕਿਹਾ, "ਡਰੋਨ ਤੇ ਸ਼ੱਕੀ ਨਸ਼ੀਲੇ ਪਦਾਰਥਾਂ ਦਾ ਇਕ ਬੈਗ ਬਰਾਮਦ ਕੀਤਾ ਗਿਆ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News