ਬੀ.ਐੱਸ.ਐੱਫ ਨੂੰ ਵੱਡੀ ਸਫ਼ਲਤਾ, ਅਜਨਾਲਾ ਦੇ ਸਾਹੋਵਾਲ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ

Thursday, Feb 16, 2023 - 07:21 PM (IST)

ਬੀ.ਐੱਸ.ਐੱਫ ਨੂੰ ਵੱਡੀ ਸਫ਼ਲਤਾ, ਅਜਨਾਲਾ ਦੇ ਸਾਹੋਵਾਲ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ

ਅਜਨਾਲਾ (ਗੁਰਜੰਟ) : ਅੰਮ੍ਰਿਤਸਰ ਜ਼ਿਲ੍ਹੇ ਦੇ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੀ  ਹਿੰਦ-ਪਾਕਿ ਸਰਹੱਦ ਦੀ ਬੀ.ਓ.ਪੀ ਸ਼ਾਹਪੁਰ ਦੇ ਨਜ਼ਦੀਕ ਪਿੰਡ ਸਾਹੂਵਾਲਾ ਅਤੇ ਡੱਲਾ ਰਾਜਪੂਤਾਂ ਤੋਂ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਵੱਡੀ ਸਫ਼ਸਤਾ ਮਿਲੀ ਹੈ। ਬੀ.ਐੱਸ.ਐੱਫ ਨੂੰ ਦੋ ਕਿਲੋ ਹੈਰੋਇਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ।

PunjabKesari

ਜਾਣਕਾਰੀ ਮੁਤਾਬਕ ਹਿੰਦ-ਪਾਕਿ ਬਾਰਡਰ ਨਾਲ ਲੱਗਦੇ ਪਿੰਡ ਸਾਹੋਵਾਲ ਤੇ ਡੱਲਾ ਰਾਜਪੂਤਾਂ ਦੇ ਵਿਚਕਾਰੋਂ ਅੱਜ ਦੁਪਹਿਰ 2 ਵਜੇ ਦੇ ਕਰੀਬ ਬੀ.ਐੱਸ.ਐੱਫ ਦੀ 73 ਬਟਾਲੀਅਨ ਦੇ ਜਵਾਨਾਂ ਨੂੰ ਇਕ ਤੋੜੇ ਰੂਪੀ ਬੈਗ ਮਿਲਿਆ, ਜਿਸ 'ਚੋਂ ਪੈਕਟਾਂ 'ਚ ਬੰਦ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜਨ ਕਰੀਬ 2 ਕਿਲੋ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੀਤੇ ਕਈ ਵੱਡੇ ਖ਼ੁਲਾਸੇ


author

Mandeep Singh

Content Editor

Related News