ਅੰਮ੍ਰਿਤਸਰ ਵਿਖੇ ਅਟਾਰੀ ਬਾਰਡਰ ’ਤੇ BSF ਜਵਾਨਾਂ ਨੇ ਮਨਾਈ ਦੀਵਾਲੀ, ਪਾਕਿ ਰੇਂਜਰਸ ਨੂੰ ਵੰਡੀ ਮਠਿਆਈ

Monday, Oct 24, 2022 - 05:11 PM (IST)

ਅੰਮ੍ਰਿਤਸਰ ਵਿਖੇ ਅਟਾਰੀ ਬਾਰਡਰ ’ਤੇ BSF ਜਵਾਨਾਂ ਨੇ ਮਨਾਈ ਦੀਵਾਲੀ, ਪਾਕਿ ਰੇਂਜਰਸ ਨੂੰ ਵੰਡੀ ਮਠਿਆਈ

ਅੰਮ੍ਰਿਤਸਰ (ਗੁਰਪ੍ਰੀਤ)— ਅੰਮ੍ਰਿਤਸਰ ਵਿਖੇ ਅਟਾਰੀ ਬਾਰਡਰ ’ਤੇ ਦੀਵਾਲੀ ਦੇ ਤਿਉਹਾਰ ਮੌਕੇ ਬੀ. ਐੱਸ. ਐੱਫ਼ ਜਵਾਨਾਂ ਵੱਲੋਂ ਪਾਕਿਸਤਾਨ ਰੇਂਜਰਸ ਨੂੰ ਮਠਿਆਈ ਦੇ ਕੇ ਆਪਣੀ ਖ਼ੁਸ਼ੀ ’ਚ ਸ਼ਾਮਲ ਕੀਤਾ ਗਿਆ। ਇਕ ਵਾਰ ਫਿਰ ਤੋਂ ਦੀਵਾਲੀ ਦੇ ਮੌਕੇ ਬੀ. ਐੱਸ. ਐੱਫ਼. ਵੱਲੋਂ ਪਾਕਿਸਤਾਨ ਨਾਲ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਹੋਰ ਕਦਮ ਵਧਾਇਆ ਗਿਆ ਹੈ।

PunjabKesari

ਇਸ ਮੌਕੇ ਪਾਕਿਸਤਾਨ ਰੇਂਜਰਸ ਦੇ ਵਿੰਗ ਕਮਾਂਡੇਟ ਮੁਹੰਮਦ ਹਸਨ ਨੇ ਬੀ. ਐੱਸ. ਐੱਫ਼ ਕਮਾਂਡੇਟ ਜਸਬੀਰ ਸਿੰਘ ਤੋਂ ਮਠਿਆਈ ਲਈ ਅਤੇ ਹੱਥ ਮਿਲਾ ਕੇ ਦੀਵਾਲੀ ਦੀ ਵਧਾਈ ਦਿੱਤੀ।

PunjabKesari

ਇਸ ਮੌਕੇ ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ਼ ਅਤੇ  ਪਾਕਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਅਜਿਹਾ ਰਿਵਾਜ਼ ਚੱਲਦਾ ਆਇਆ ਹੈ ਕਿ ਪਾਕਿ ਰੇਂਜਰਸ 14 ਅਗਸਤ ਨੂੰ ਬੀ. ਐੱਸ. ਐੱਫ਼. ਨੂੰ ਮਠਿਆਈ ਦਿੰਦੇ ਹਨ ਅਤੇ ਬੀ. ਐੱਸ. ਐੱਫ਼ ਪਾਕਿ ਰੇਂਜਰਸ ਨੂੰ 15 ਅਗਸਤ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦਿਹਾੜੇ ਦਾ ਜਸ਼ਨ ’ਚ ਮਠਿਆਈ ਦਿੰਦੇ ਹਨ ਪਰ ਇਸ ਵਾਰ ਬੀ. ਐੱਸ. ਐੱਫ਼ ਨੇ ਪਾਕਿ ਰੇਂਜਰਸ ਦੀਵਾਲੀ ਦੇ ਤਿਉਹਾਰ ’ਤੇ ਮਠਿਆਈ ਭੇਟ ਕਰਕੇ ਦੋਸਤੀ ਵੱਲ ਇਕ ਹੋਰ ਕਦਮ ਵਧਾਇਆ ਹੈ। ਉਥੇ ਹੀ ਬੀ. ਐੱਸ. ਐੱਫ਼ ਅਧਿਕਾਰੀ ਜਸਬੀਰ ਸਿੰਘ ਨੇ ਸਮੂਹ ਦੇਸ਼ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ। 

ਇਹ ਵੀ ਪੜ੍ਹੋ: ਨਡਾਲਾ: ਦੀਵਾਲੀ ਦੇ ਤਿਉਹਾਰ ਮੌਕੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ

PunjabKesari

ਪਾਕਿ ਰੇਂਜਰਸ ਨੇ ਵੀ ਇਸ ਦੇ ਬਾਅਦ ਬੀ. ਐੱਸ. ਐੱਫ਼ ਅਧਿਕਾਰੀਆਂ ਅਤੇ ਜਵਾਨਾਂ ਨੂੰ ਮਠਿਆਈ ਦੇ ਕੇ ਧੰਨਵਾਦ ਕਿਹਾ ਹੈ। ਬੀ. ਐੱਸ. ਐੱਫ਼. ਅਧਿਕਾਰੀ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਬੀ. ਐੱਸ. ਐੱਫ਼ ‘ਤੇ ਸ਼ਾਂਤੀ ਬਣਾਏ ਰੱਖਣ ਲਈ ਪ੍ਰਤੀਬੱਧ ਹੈ ਜਿਥੇ ਉਨ੍ਹਾਂ ਵੱਲੋਂ ਮਠਿਆਈ ਵਜੋਂ ਖੁਸ਼ੀਆਂ ਪਾਕਿ ਰੇਂਜਰਸ ਨੂੰ ਦਿੱਤੀਆਂ ਗਈਆਂ।

PunjabKesari

PunjabKesari

PunjabKesari

ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਲੋਕਾਂ ਨੂੰ ਦਿੱਤੀ ਵਧਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News