ਪੰਜਾਬ 'ਚ ਸ਼ਰਮਨਾਕ ਘਟਨਾ! BSF ਇੰਸਪੈਕਟਰ ਨੇ ਰੋਲ਼ੀ 7 ਸਾਲਾ ਬੱਚੀ ਦੀ ਪੱਤ
Monday, Jul 15, 2024 - 03:44 PM (IST)
ਹੁਸ਼ਿਆਰਪੁਰ: ਊਨਾ ਰੋਡ ਸਥਿਤ ਖੜਕਾਂ ਬੀ.ਐੱਸ.ਐੱਫ. ਕੈਂਪਸ ਵਿਚ ਬੀ.ਐੱਸ.ਐੱਫ. ਇੰਸਪੈਕਟਰ 'ਤੇ 7 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਛੇੜਛਾੜ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜਲਦ ਹੋਣਗੀਆਂ ਚੋਣਾਂ! ਇਕ ਵਾਰ ਫਿਰ ਭਖੇਗੀ ਸਿਆਸਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ. ਸੱਤਪਾਲ ਸਿੱਧੂ ਨੇ ਦੱਸਿਆ ਕਿ ਇਕ ਔਰਤ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਸ ਦੀ ਧੀ ਪਹਿਲੀ ਜਮਾਤ ਵਿਚ ਪੜ੍ਹਦੀ ਹੈ। ਕੁਝ ਦਿਨ ਪਹਿਲਾਂ ਬੱਚੀ ਰਾਤ ਨੂੰ 9 ਵਜੇ ਘਰ ਤੋਂ ਬਾਹਰ ਰੋਜ਼ ਦੀ ਤਰ੍ਹਾਂ ਬੱਚਿਆਂ ਦੇ ਨਾਲ ਖੇਡਣ ਗਈ ਸੀ, ਪਰ ਵਾਪਸ ਨਹੀਂ ਪਰਤੀ। ਉਸ ਦੀ ਭਾਲ ਕਰਦੀ ਹੋਈ ਜਦੋਂ ਉਹ ਗੱਡੀਆਂ ਨੇੜੇ ਪਹੁੰਚੀ ਤਾਂ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਕੋਲ ਜਾ ਕੇ ਵੇਖਿਆ ਤਾਂ ਬੱਚੀ ਰੋ ਰਹੀ ਸੀ ਅਤੇ ਐਡਮਿਨ ਬਲਾਕ ਵਿਚ ਕੰਮ ਕਰਦਾ ਇੰਸਪੈਕਟਰ ਗੁਲਾਮ ਮੁੰਤਜਾ ਬੱਚੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਮੁਲਜ਼ਮ ਉਸ ਨੂੰ ਵੇਖ ਕੇ ਭੱਜ ਗਿਆ।
ਮਾਂ ਨੇ ਜਦੋਂ ਬੱਚੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਖੇਡ ਰਹੀ ਸੀ ਤਾਂ ਇਕ ਅੰਕਲ ਕੋਲ ਆਏ ਅਤੇ ਉਸ ਨੂੰ ਅੰਗੂਰ ਅਤੇ ਮਠਿਆਈ ਦੇਣ ਬਾਰੇ ਕਿਹਾ। ਜਦੋਂ ਉਸ ਨੇ ਨਾਲ ਜਾਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਹ ਜ਼ਬਰਦਸਤੀ ਫੜ ਕੇ ਗੱਡੀਆਂ ਦੇ ਪਿੱਛੇ ਲੈ ਗਿਆ ਤੇ ਗਲਤ ਹਰਕਤਾਂ ਕਰਨ ਲੱਗ ਪਇਆ। ਉਹ ਵਿਰੋਧ ਕਰ ਰਹੀ ਸੀ ਪਰ ਮੁਲਜ਼ਮ ਨੇ ਉਸ ਨੂੰ ਚੁੱਪ ਰਹਿਣ ਅਤੇ ਕੁੱਟਮਾਰ ਦੀਆਂ ਧਮਕੀਆਂ ਦਿੱਤੀਆਂ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਵੈਸਟ ਸੀਟ ’ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਹਾਰ ਗਿਆ ਸੁਖਬੀਰ ਬਾਦਲ ਦਾ ਸਮਰਥਿਤ ਉਮੀਦਵਾਰ
ਐੱਸ.ਐੱਚ.ਓ. ਸੱਤਪਾਲ ਸਿੱਧੂ ਨੇ ਦੱਸਿਆ ਕਿ ਪੁਲਸ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਮੁਲਜ਼ਮ ਬੀ.ਐੱਸ.ਐੱਫ. ਇੰਸਪੈਕਟਰ ਗੁਲਾਮ ਮੁੰਤਜਾ ਖੜਕਾਂ ਕੈਂਪਸ (ਜਹਾਨ ਖੇਲਾਂ) ਹੁਸ਼ਿਆਰਪੁਰ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 ਅਤੇ 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8